16.9 C
United Kingdom
Sunday, June 7, 2026

More

    ਗ਼ਜ਼ਲ

    ਮੰਗਲ ਮੀਤ ਪੱਤੋ
    ਲੂਣ ਜ਼ਖਮਾ ‘ਤੇ ਭੁੱਕ ਓ ਬੇਲੀ
    ਲਾ ਕੇ ਰੋਵੇਂ ਅੱਖੀਂ ਥੁੱਕ ਓ ਬੇਲੀ

    ਫੜ੍ਹਿਅਾ ਹੈ ਜੋ ਹੱਥ ਖੰਜ਼ਰ ਤੇਰੇ
    ਨਿਸ਼ਾਨ ਨਾ ਜਾੲੇ ੳੁੱਕ ਓ ਬੇਲੀ

    ਸੁਲਾਅ ਵਾਲੇ ਰਸਤੇ ਬੰਦ ਕਰਕੇ
    ਹੁਣ ਕਾਹਦੀ ਭੁੱਲ-ਚੁੱਕ ਓ ਬੇਲੀ

    ਸੱਧਰਾਂ ਹਾਲੇ ਤਾਂ ਮੁਰਝਾੲੀਅਾਂ ਨੇ
    ੲਿੱਕ ਦਿਨ ਜਾਣੀਅਾਂ ਸੁੱਕ ਓ ਬੇਲੀ

    ਦੁਚਿੱਤੀ ‘ਚ ਹਾਲੇ ਵੀ ਜਾਪੇ ਤੂੰ ਮੈਨੂੰ
    ਨਾ ਵੇਖ ਪਿੱਛ ਰੁਕ ਰੁਕ ਓ ਬੇਲੀ

    ਵਾਰ ਕਰਨ ਦਿਲ ਵਾਲੇ ਅੱਗਿੳੁ
    ਕਰਦੇ ਬੁਝਦਿਲ ਲੁਕ ਓ ਬੇਲੀ

    ਜ਼ਮੀਰ ਜਦੋਂ ਰਾਹ ੲਿਸ਼ਕੇ ਪੈਦੀਂ
    ਮਿਟ ਸਕਦੀ ੲੇ,ਪਰ ਨ ਝੁਕ ਓ ਬੇਲੀ

    “ਮੀਤ ” ਨੇ ਵਾਂਗ ਕਰੋਨੇ ਦੂਰੀ ਕਰਲੀ
    ਕਦੇ ਨਾਲ ਬਹਿੰਦਾ ਢੁੱਕ ਓ ਬੇਲੀ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!