7.5 C
United Kingdom
Sunday, March 8, 2026

More

    ਜਾਰਜ ਫਲਾਇਡ ਦੀ ਮੌਤ ਸਿਰਜ ਜਾਵੇਗੀ ਇਹ ਇਤਿਹਾਸ!! (ਪੜ੍ਹੋ)

    ਕਾਲੇ ਮੂਲ ਦੇ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਮਗਰੋਂ ਮਿਨੀਐਪਲਸ ਪੁਲਿਸ ਡਿਪਾਰਟਮੈਂਟ ਹੋਵੇਗਾ ਖਤਮ..!
    ਅਮਰੀਕਾ (ਮਿਨੀਐਪਲਸ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਜਾਰਜ ਫਲਾਇਡ ਦੀ ਮੌਤ ਮਗਰੋਂ ਅਮਰੀਕਾ ‘ਚ ਪੁਲਸ ਪ੍ਰਣਾਲੀ ਖਿਲਾਫ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮਿਨੀਐਪਲਸ ਨਗਰ ਪ੍ਰੀਸ਼ਦ ਆਉਣ ਵਾਲੇ ਮਹੀਨਿਆਂ ‘ਚ ਸਿਟੀ ਦੇ ਲੋਕਲ ਪੁਲਸ ਵਿਭਾਗ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਗੱਲ ਪ੍ਰੀਸ਼ਦ ਦੇ ਮੈਂਬਰਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਕਹੀ ਹੈ। ਮਿਨੀਐਪਲਸ ਸਿਟੀ ਕੌਂਸਲ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ‘ਜਨਤਕ ਸੁਰੱਖਿਆ’ ਦਾ ਇਕ ਨਵਾਂ ਮਾਡਲ ਬਣਾਇਆ ਜਾਵੇਗਾ।

    ਜਾਰਜ ਫਲਾਇਡ ਦੀ ਮੌਤ 25 ਮਈ ਨੂੰ ਮਿਨੀਐਪਲਸ ਦੇ ਇਕ ਪੁਲਸ ਅਧਿਕਾਰੀ ਵੱਲੋਂ ਤਕਰੀਬਨ ਨੌ ਮਿੰਟ ਤੱਕ ਉਸ ਦੀ ਗਰਦਣ ਗੋਡਿਆਂ ਨਾਲ ਦਬਾਈ ਰੱਖਣ ਕਾਰਨ ਹੋ ਗਈ ਸੀ। ਚਾਰ ਅਧਿਕਾਰੀ ਹੁਣ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮਿਨੀਐਪਲਸ ਯੂ. ਐੱਸ. ਏ. ਦੇ ਮਿਨੇਸੋਟਾ ਦਾ ਇਕ ਪ੍ਰਮੁੱਖ ਸ਼ਹਿਰ ਹੈ।

    ਪ੍ਰੀਸ਼ਦ ਦੇ ਮੈਂਬਰ ਤੇ ਮਿਨੀਐਪਲਸ ਦੇ ਅਟਾਰਨੀ ਜਨਰਲ ਕੈਥ ਐਲੀਸਨ ਦੇ ਪੁੱਤਰ ਜੇਰੇਮਿਆ ਐਲੀਸਨ ਨੇ ਕਿਹਾ, ”ਪ੍ਰੀਸ਼ਦ ਪੁਲਸ ਵਿਭਾਗ ਨੂੰ ਖ਼ਤਮ ਕਰਨ ਜਾ ਰਹੀ ਹੈ।”
    ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ‘ਚ ਸਿਟੀ ਪਾਕਰ ‘ਚ ਪ੍ਰੀਸ਼ਦ ਮੈਂਬਰਾਂ ਦੀ ਐਤਵਾਰ ਨੂੰ ਬੈਠਕ ਹੋਈ। ਇਸ ਲਈ ਲੋਕਾਂ ਦਾ ਸਮਰਥਨ ਜ਼ਰੂਰੀ ਹੈ। ਇਸ ਦੌਰਾਨ ਪ੍ਰੀਸ਼ਦ ਦੇ 13 ਮੈਂਬਰ ਮੌਜੂਦ ਸਨ। ਪ੍ਰੀਸ਼ਦ ਦੇ ਬਿਆਨ ‘ਚ ਕਿਹਾ ਗਿਆ, ‘ਪੁਲਸ ਵਿਭਾਗ ‘ਚ ਦਹਾਕਿਆਂ ਤੋਂ ਸੁਧਾਰਾਂ ਦੀਆਂ ਕੋਸ਼ਿਸ਼ਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਿਨੀਐਪਲਸ ਵਿਭਾਗ ‘ਚ ਸੁਧਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਉਹ ਕਦੇ ਵੀ ਆਪਣੀ ਕਾਰਵਾਈ ਲਈ ਜਵਾਬਦੇਹ ਨਹੀਂ ਹੋਵੇਗਾ। ਅਸੀਂ ਅੱਜ ਮਿਨੀਐਪਲਸ ਵਿਭਾਗ ਨੂੰ ਖ਼ਤਮ ਕਰਨ ਅਤੇ ਸ਼ਹਿਰ ‘ਚ ਸੁਰੱਖਿਆ ਲਈ ਨਵਾਂ ਪਰਿਵਰਤਨਕਾਰੀ ਮਾਡਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!