22.5 C
United Kingdom
Sunday, June 21, 2026

More

    ਲੋਕ ਦਿਖਾਵਾ???

    ਜੋ ਖਰਚੇ ਆਪਾਂ ਕਰ ਰਹੇ ਹਾਂ
    ਕੀ ਉਹ ਲੋਕ ਦਿਖਾਵਾ ਤਾਂ ਨਹੀਂ?

    ਚਾਰ ਦਿਨਾਂ ਦੀ ਬੱਲੇ ਬੱਲੇ
    ਪਿੱਛੋਂ ਫਿਰ ਪਛਤਾਵਾ ਤਾਂ ਨਹੀਂ?

    ਲੋਕੀਂ ਮੈਨੂੰ ਕੀ ਆਖਣਗੇ
    ਮਨ ਦਾ ਕਿਤੇ ਡਰਾਵਾ ਤਾਂ ਨਹੀਂ?

    ਅੰਦਰੋਂ ਅੰਦਰੀ ਕੁੰਲਜੇ ਪਏ ਹਾਂ
    ਬਾਹਰੋਂ ਵਾਹਵਾ ਵਾਹਵਾ ਤਾਂ ਨਹੀਂ?

    ਨਾਂ ਨੂੰਹ ਦੇ ਨਾਂ ਧੀ ਦੇ ਲੇਖੇ
    ਕਿਸੇ ਦਾ ਮਨ ਪਰਚਾਵਾ ਤਾਂ ਨਹੀਂ?

    ਸਰਮਾਏਦਾਰੀ ਸਿਸਟਮ ਵਲੋਂ
    ਕੀਤਾ ਕੋਈ ਛਲਾਵਾ ਤਾਂ ਨਹੀਂ ?

    ਹੁਣ ਤਾਂ ਬਹਿ ਕੇ ਸੋਚ ਵਿਚਾਰੋ
    ਮਿਹਨਤਕਸ਼ ਕਿਰਤੀ ਕਿਰਦਾਰੋ

    ਭਵਿੱਖ ਦੀਆਂ ਲੋੜਾਂ ਨੂੰ ਦੇ ਦਿੱਤਾ
    ਆਪਾਂ ਕਿਤੇ ਬੇਦਾਵਾ ਤਾਂ ਨਹੀਂ ?

    ਅੱਡੀਆਂ ਚੱਕ ਕੇ ਫਾਹਾ ਲੈਣਾਂ
    “ਫੌਜੀਆ” ਹਾਉਂਕਾ ਹਾਵਾ ਤਾਂ ਨਹੀਂ?

    ਅਮਰਜੀਤ ਸਿੰਘ ਫੌਜੀ
    ਪਿੰਡ ਦੀਨਾ ਸਾਹਿਬ
    ਜਿਲ੍ਹਾ ਮੋਗਾ ਪੰਜਾਬ
    94174-04804
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!