ਐੱਸ.ਆਈ. ਗੁਰਵਿੰਦਰ ਸਿੰਘ ਸੰਧੂ ਨੇ ਸੰਭਾਲਿਆ ਚੌਂਕੀ ਹੰਡਿਆਇਆ ਦਾ ਚਾਰਜ।
ਹੰਡਿਆਇਆ, ਬੰਧਨ ਤੋੜ ਸਿੰਘ

ਅੱਜ ਕਸਬਾ ਹੰਡਿਆਇਆ ਦੀ ਚੋਂਕੀ ਵਿੱਚ ਗੁਰਵਿੰਦਰ ਸਿੰਘ ਸੰਧੂ ਨੇ ਚੋਂਕੀ ਦਾ ਚਾਰਜ ਸੰਭਾਲਿਆ । ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੈਂ ਆਪਣੇ ਵੱਲੋਂ ਇਲਾਕੇ ਵਿੱਚ ਗਲਤ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਵਾਂਗਾ ਅਤੇ ਆਮ ਜਨਤਾ ਦੀ ਭਲਾਈ ਲਈ ਕਾਰਜ ਕਰਾਂਗਾ । ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਕਿਸੇ ਵੀ ਨਸਾ ਤਸਕਰ ਨੂੰ ਨਸੇ ਦੀ ਤਸਕਰੀ ਕਰਨ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜਸਵਿੰਦਰ ਸਿੰਘ ਮੁਨਸੀ,ਜਗਸੀਰ ਸਿੰਘ ਏ ਐੱਸ ਆਈ,ਕਰਨਜੀਤ ਸਿੰਘ,ਭੋਲਾ ਸਿੰਘ ਹੌਲਦਾਰ,ਗੁਰਮੀਤ ਸਿੰਘ ਕਾਂਸਟੇਬਲ ਆਦਿ ਸਮੇਤ ਹੋਰ ਪੁਲਿਸ ਚੋਂਕੀ ਸਟਾਫ ਹਾਜਰ ਸੀ।