4.2 C
United Kingdom
Saturday, March 7, 2026

More

    ਬਠਿੰਡਾ ਦੇ ਪਰਸਰਾਮ ਨਗਰ ’ਚ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼

    ਅਸ਼ੋਕ ਵਰਮਾ
    ਬਠਿੰਡਾ,6 ਜੂਨ

    ਬਠਿੰਡਾ ’ਚ ਅੱਜ ਦੂਸਰੇ ਦਿਨ ਸ਼ਹਿਰ ਦੇ ਪਰਸ ਰਾਮ ਨਗਰ ਦੇ ਇੱਕ ਪ੍ਰਾਈਵੇਟ ਘਰ ਵਿੱਚ ਨਾਜਾਇਜ਼ ਤਰੀਕੇ ਨਾਲ ਲਿੰਗ ਜਾਂਚ ਕਰਨ ਦਾ ਮਾਮਲਾ ਬੇਪਰਦ ਹੋਇਆ ਹੈ। ਪੁਲੀਸ ਨੇ ਅੱਜ ਫਰਜ਼ੀ ਕਲੀਨਿਕ ਚਲਾ ਰਹੀਆਂ ਦੋ ਔਰਤਾਂ ਤੇ ਪੁਰਸ਼ਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਥਾਣਾ ਕੈਨਾਲ ਕਲੋਨੀ ਦੀ ਪੁਲੀਸ,ਪੀ.ਐਨ.ਡੀ.ਟੀ ਸੈਲ ਬਠਿੰਡਾ ਅਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ ਗਈ। ਛਾਪੇ ਮੌਕੇ ਇੱਕ ਫਰਜੀ ਗਹਕ ਭੇਜਿਆ ਗਿਆ ਜਿਸ ਦੇ ਅਧਾਰ ਤੇ ਇਹ ਸਫਲਤਾ ਮਿਲੀ ਹੈ। ਥਾਣਾ ਕੈਨਾਲ ਕਲੋਨੀ ਵਿੱਚ ਕੁਲਵਿੰਦਰ ਕੌਰ,ਕਿਰਨ, ਗੁਰਮੀਤ ਸਿੰਘ ਅਤੇ ਇਕਬਾਲ ਖ਼ਿਲਾਫ਼ ਧਾਰਾ 420, ਸਮੇਤ ਵੱਖ ਵੱਖ ਧਾਰਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੌਕੇ ’ਤੇ ਹੀ ਇਨਾਂ ਔਰਤਾਂ ਤੇ ਪੁਰਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਮੌਕੇ ’ਤੇ ਫੜਿਆ ਸਾਜ਼ੋ ਸਾਮਾਨ ਵਗੈਰਾ ਵੀ ਪੁਲੀਸ ਨੇ ਸੀਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਪੰਜਾਬ ਦੇ ਆਦੇਸ਼ਾਂ ਤੇ ਜਿਲਾ ਪ੍ਰੀਵਾਰ ਭਲਾਈ ਅਫਸਰ ਤਰਨਤਾਰਨ ਡਾ ਸੁਮਿਤ ਸਿੰਘ ਅਤੇ ਜਿਲਾ ਪ੍ਰੀਵਾਰ ਭਲਾਈ ਅਫਸਰ ਫਤਿਹਗੜ ਸਾਹਿਬ ਡਾ ਕਰਨ ਸਾਗਰ ਵੱਲੋਂ ਸਿਵਲ ਸਰਜਨ ਬਠਿੰਡਾ ਨੂੰ ਮਿਲਕੇ ਇਸ ਸਬੰਘਘੀ ਜਾਣਕਾਰੀ ਦਿੱਤੀ ਗਈ ਸੀ ਜਿੰਨਾਂ ਅੱਗਿਓਂ ਜਿਲਾ ਪ੍ਰੀਵਾਰ ਭਲਾਈ ਅਫਸਰ ਬਠਿੰਡਾ ਡਾ ਗੁਰਦੀਪ ਸਿੰਘ ਅਤੇ ਪੀ.ਐਨ.ਡੀ.ਟੀ ਸੈਲ ਬਠਿੰਡਾ ਦੀ ਕੋਆਰਡੀਨੇਟਰ ਸ਼੍ਰੀਮਤੀ ਸੁਮਨ ਵਰਮਾ ਨੂੰ ਟੀਮ ਨਾਲ ਕਾਰਵਾਈ ਕਰਨ ਲਈ ਕਿਹਾ।


    ਟੀਮ ਨੇ ਪੁਲਿਸ ਨੂੰ ਨਾਲ ਲੈਕੇ ਜਦੋਂ ਪਰਸ ਰਾਮ ਨਗਰ ਗਲੀ ਨੰੰਬਰ 29 ਦੇ ਨਜ਼ਦੀਕ ਛਾਪਾ ਮਾਰਿਆ ਤਾਂ ਇਹ ਸਫਲਤਾ ਮਿਲੀ ਹੈ। ਪਤਾ ਲੱਗਾ ਹੈ ਕਿ ਪੀ.ਐਨ.ਡੀ.ਟੀ ਸੈਲ ਪੰਜਾਬ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਪਰਸ ਰਾਮ ਨਗਰ ’ਚ ਇਹ ਫਰਜੀਵਾੜਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇਹ ਟੀਮ ਬਠਿੰਡਾ ਆਈ ਤਾਂ ਉਸ ਵਕਤ ਉਨਾਂ ਦੇ ਨਾਲ ਰਮੇਸ਼ ਦੱਤ ਨਾਂ ਦਾ ਇੱਕ ਵਿਅਕਤੀ ਅਤੇ ਇੱਕ ਗਰਭਵਤੀ ਮਹਿਲਾ ਸੀ ਜਿਸ ਨੂੰ ਫਰਜੀ ਗਾਹਕ ਬਣਾਇਆ ਗਿਆ। ਇਸ ਮਹਿਲਾ ਨੂੰ ਸਭ ਕੁੱਝ ਸਮਝਾਉਣ ਦੇ ਨਾਲ ਨਾਲ 20 ਹਜਾਰ ਰੁਪਿਆ ਨਕਦ ਦਿੱਤਾ ਗਿਆ ਜਿਸ ਦੇ ਨੋਟਾਂ ਦੇ ਨੰਬਰ ਵੀ ਨੋਟ ਕੀਤੇ ਗਏ। ਸੰਪਰਕ ਕਰਨ ਤੇ ਫਰਜ਼ੀ ਗਾਹਕ ਬਣੀ ਔਰਤ ਰੇਲਵੇ ਸਟੇਸ਼ਨ ਤੇ ਚਲੀ ਗਈ ਜਿੱਥੇ ਉਸ ਨੂੰ ਗਰਮੀਤ ਸਿੰਘ ਨਾਂ ਦਾ ਨੌਜਵਾਨ ਮਿਲਿਆ ਜਿਸ ਨੇ ਲਿੰਗ ਜਾਂਚ ਸਬੰਧੀ ਗੱਲ ਬਾਤ ਕੀਤੀ।
    ਕੁੱਝ ਦੇਰ ’ਚ ਹੀ ਇਕਬਾਲ ਨਾਂ ਦਾ ਇੱਕ ਹੋਰ ਵਿਅਕਤੀ ਕਾਰ ’ਚ ਆਇਆ ਅਤੇ ਦੋਵਾਂ ਨੇ ਫਰਜ਼ੀ ਗਾਹਕ ਔਰਤ ਤੋਂ ਪੈਸੇ ਲੈ ਲਏ ਅਤੇ ਉਸ ਨੂੰ ਪਰਸ ਰਾਮ ਨਗਰ ਦੇ ਇੱਕ ਮਕਾਨ ’ਚ ਲੈ ਗਿਆ ਜਿੱਥੇ ਕੁਲਵਿੰਦਰ ਕੌਰ ਅਤੇ ਕਿਰਨ ਮੌਜੂਦ ਸਨ। ਦੋਵਾਂ ਔਰਤਾਂ ਨੇ ਫਰਜ਼ੀ ਗਾਹਕ ਦਾ ਲਿੰਗ ਟੈਸਟ ਕਰਕੇ ਨਤੀਜਾ ਦੱਸ ਦਿੱਤਾ। ਜਿਓਂ ਹੀ ਬੋਗਸ ਗਾਹਕ ਨੇ ਇਸ਼ਾਰਾ ਕੀਤਾ ਤਾਂ ਇੰਨਾਂ ਦਾ ਪਿੱਛਾ ਕਰ ਰਹੀ ਟੀਮ ਨੇ ਕੁਲਵਿੰਦਰ ਕੌਰ,ਕਿਰਨ,ਇਕਬਾਲ ਅਤੇ ਗੁਰਮੀਤ ਸਿੰਘ ਨੂੰ ਦਬੋਚ ਲਿਆ ਅਤੇ ਪੁਲਿਸ ਉਨਾਂ ਨੂੰ ਥਾਣੇ ਲੈ ਗਈ। ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤਾ ਸੀਲ ਕਰਕੇ ਕਬਜੇ ’ਚ ਲੈ ਲਿਆ ਹੈ। ਸਿਵਲ ਸਰਜਨ ਡਾ ਅਮਰੀਕ ਸਿੰਘ ਵੱਲੋਂ ਪੁਲਿਸ ਨੂੰ ਲਿਖੇ ਪੱਤਰ ਦੇ ਅਧਾਰ ਤੇ ਪੁਲਿਸ ਕੇਸ ਦਰਜ ਕਰਕੇ ਚਾਰਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁਲਿਸ ਨੇ ਮੌਕੇ ਤੋਂ 20 ਹਜਾਰ ਰੁਪਿਆ,ਇਲੈਕਟਰਿਕ ਐਕਸਟੈਂਸ਼ਨ ਬੋਰਡ, ਡੈਸਕਟਾਪ ਮੋਨੀਟਰ ,ਅਲਟਰਾਸਾਊਂਡ ਜੈਲ ਦੇਖਣ ਨੂੰ ਲੱਗਦਾ ਪਰੋਬ ਅਤੇ ਮਸ਼ੀਨ ਬਰਾਮਦ ਕੀਤੀ ਹੈ। ਪੁਲਿਸ ਨੇ ਸਮਾਨ ਕਬਜੇ ’ਚ ਲੈ ਲਿਆ ਹੈ।
    ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਅੱਜ ਸੂਬਾ ਟੀਮ ਆਈ ਸੀ ਜਿਸ ਨੇ ਬਠਿੰਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕੀਤੀ ਹੈ। ਇਸ ਸਟਿੰੰਗ ਆਪਰੇਸ਼ਨ ਮੁਤਾਬਕ ਪਰਸਰਾਮ ਨਗਰ ’ਚ ਲਿੰਗ ਜਾਂਚ ਕੀਤਾ ਗਿਆ ਤਾਂ ਟੀਮ ਮੈਂਬਰਾਂ ਨੇ ਮੌਕੇ ਤੋਂ ਫੜ ਲਿਆ। ਉਨਾਂ ਦੱਸਿਆ ਕਿ ਮੌਕੇ ਤੋਂ ਜੋ ਸਮਾਨ ਮਿਲਿਆ ਉਹ ਵੀ ਕਬਜੇ ’ਚ ਲਿਆ ਗਿਆ ਹੈ। ਉਨਾਂ ਦੱਸਿਆ ਕਿ ਮੁਢਲੇ ਤੌਰ ਤੇ ਜਾਪਦਾ ਹੈ ਕਿ ਇਹ ਲੋਕ ਭੋਲੇ ਭਾਲੇ ਗਾਹਕਾਂ ਨੂੰ ਗੁਮਰਾਹ ਕਰਕੇ ਪੈਸੇ ਲੈਂਦੇ ਸਨ। ਉਨਾਂ ਦੱਸਿਆ ਕਿ ਬਰਾਮਦ ਮਸ਼ੀਨ ਅਲਟਰਾਸਾਊਂਡ ਮਸ਼ੀਨ ਨਹੀਂ ਹੈ।
    ਥਾਣਾ ਕੈਨਾਲ ਕਲੋਨੀ ਦੇ ਮੁੱਖ ਥਾਣਾ ਅਫਸਰ ਸੁਨੀਲ ਕੁਮਾਰ ਦਾ ਕਿਹਣਾ ਸੀ ਕਿ ਦੋ ਔਰਤਾਂ ਤੇ ਦੋ ਪੁਰਸ਼ਾਂ ਖਿਲਾਫ ਮੁਕੱਦਮਾਂ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਇਨਾਂ ਔਰਤ ਨਰਸਾਂ ਵੱਲੋਂ ਇਸ ਕੰਮ ਦੇ ਬਦਲੇ 20 ਹਜ਼ਾਰ ਰੁਪਏ ਲਏ ਗਏ ਸਨ। ਉਨਾਂ ਦੱਸਿਆ ਕਿ ਦੋਵਾਂ ਨਰਸਾਂ ਅਤੇ ਦੋਵਾਂ ਪੁਰਸ਼ਾਂ ਨੂੰ ਮੌਕੇ ’ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ੳਉਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!