4.4 C
United Kingdom
Sunday, March 8, 2026

More

    ਪਿੰਡ ਦੌਧਰ ਵਿਖੇ ਮਨਾਇਆ ਗਿਆ ਵਾਤਾਵਰਨ ਦਿਵਸ

    ਮੋਗਾ (ਮਿੰਟੂ ਖੁਰਮੀ)

    ਅੱਜ ਵਾਤਾਵਰਣ ਦਿਵਸ ਤੇ, ਸੰਸਥਾ ਗੁਰੂ ਨਾਨਕ ਮਿਸ਼ਨ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਰੋਡ ਵਿਖੇ ਰੁੱਖ ਲਗਾਏ ਗਏ ਅਤੇ ਸਫਾਈ ਮੁਹਿੰਮ ਚੱਲ ਰਹੀ ਹੈ ਅਤੇ ਮੈਡਮ
    ਕਿਰਨ ਦੀਪ ਕੌਰ ਸਿੱਧੂ ਜੋ ਵਾਤਾਵਰਣ ਪ੍ਰੇਮੀ ਹਨ ਜੋ ਬੀੜ ਸੋਸਾਇਟੀ ਫਰੀਦਕੋਟ ਨਾਲ ਜੁੜੇ ਹੋਏ ਹਨ ਜੋ ਵਾਤਾਵਰਣ ਸੰਬੰਧੀ ਰੁੱਖਾਂ ਅਤੇ ਪੰਛੀਆਂ ਲਈ ਆਲਣਿਆਂ ਸੰਬੰਧੀ ਸਮਰਪਿਤ ਹਨ। ਵੱਲੋਂ ਅੱਜ ਕੁਝ ਆਲ੍ਹਣੇ ਦਰੱਖਤਾਂ ਤੇ ਲਗਾਏ ਗਏ, ਸਕੂਲ ਦੇ ਮੁੱਖ ਅਧਿਆਪਕ ਸ : ਰੁਪਿੰਦਰ ਜੀਤ ਸਿੰਘ ਜੀ ਵੱਲੋਂ ਵਾਤਾਵਰਣ ਦਿਵਸ ਮਨਾਉਣ ਸੰਬੰਧੀ ਵਧੀਆ ਸਹਿਯੋਗ ਦਿੱਤਾ ਗਿਆ ਅਤੇ ਸਕੂਲ ਵਿੱਚ ਰੁੱਖ ਲਗਾਉਣ, ਸਫਾਈ ਕਰਵਾਉਣ ਅਤੇ ਬੱਚਿਆਂ ਦੇ ਦਾਖਲੇ ਅਤੇ ਕਿਤਾਬਾਂ ਦੇਣ ਸੰਬੰਧੀ ਸੇਵਾਵਾਂ ਜਾਰੀ ਹਨ। ਇਸ ਸਮੇਂ ਸਕੂਲ ਮੁਖੀ, ਸ : ਰੁਪਿੰਦਰ ਜੀਤ ਸਿੰਘ ਸਿੱਧੂ, ਮੈਡਮ ਕਿਰਨ ਦੀਪ ਕੌਰ, ਖਾਲਸਾ ਕੁਲਦੀਪ ਸਿੰਘ ਦਾਉਧਰ, ਗੁਣਗੀਤ ਸਿੰਘ ਸਿੱਧੂ, ਮੈਡਮ ਕਿਰਨ ਜੀਤ ਕੌਰ, ਗਿੱਲ ਬਲਦੇਵ ਦਾਉਧਰ, ਹਰਮਿੰਦਰ ਸਿੰਘ ਦਾਉਧਰ, ਬੇਟੀਆਂ, ਗਰਜੱਸਪੀ੍ਤ ਕੌਰ, ਪ੍ਰਭਜੋਤ ਕੌਰ, ਹਰਮੰਨਤ ਕੌਰ, ਹਰਵੀਰ ਕੌਰ, ਜਸਵੀਰ ਸਿੰਘ ਮੰਮੂ, ਮਿੰਟੂ ਸਿੰਘ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!