14.6 C
United Kingdom
Monday, May 20, 2024

More

    ਪਿੰਡ ਕਲਾਲਾ ਦੇ ਸਿਪਾਹੀ ਦੀ ਜਾਂਚ ਰਿਪੋਰਟ ਪੋਜ਼ੀਟਿਵ

    ਮਹਿਲ ਕਲਾਂ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਬਰਨਾਲਾ ਗੁਰਵਿੰਦਰ ਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਬਲਾਕ ਮਹਿਲ ਕਲਾਂ ਨਾਲ ਸਬੰਧਿਤ ਪਿੰਡ ਕਲਾਲਾ ਦੇ ਪੁਲਸ ਵਿਭਾਗ ਵਿੱਚ ਸਿਪਾਹੀ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਵਿਅਕਤੀ ਦੇ ਜਾਂਚ ਲਈ ਸੈਂਪਲ ਭਰ ਕੇ ਭੇਜੇ ਜਾਣ ਤੋਂ ਬਾਅਦ ਉਸ ਦੀ ਰਿਪੋਰਟ ਅੱਜ ਪੌਜ਼ੇਟਿਵ ਆਈ ਹੈ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਨੋਡਲ ਅਫ਼ਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮਹਿਲ ਕਲਾਂ ਪੁਲਿਸ ਵੱਲੋਂ ਪਿਛਲੇ ਦਿਨੀਂ ਇੱਕ ਮਲੇਰਕੋਟਲਾ ਨਾਲ ਸਬੰਧਿਤ ਵਿਅਕਤੀ ਨੂੰ ਕਿਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੇ ਜਾਂਚ ਰਿਪੋਰਟ ਵਿੱਚ ਉਸ ਵਿਅਕਤੀ ਦੀ ਰਿਪੋਰਟ ਪਾਜ਼ਟਿਵ ਆਈ ਸੀ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਪੁਲੀਸ ਕਰਮਚਾਰੀਆਂ ਦੇ ਜਾਂਚ ਲਈ 4 ਜੂਨ ਨੂੰ ਸੈਂਪਲ ਭਰ ਕੇ ਭੇਜੇ ਗਏ ਸੀ ਜਿਸ ਵਿੱਚ ਪਿੰਡ ਕਲਾਲਾ ਨਾਲ ਸਬੰਧਿਤ ਪੁਲਸ ਭਾਗ ਵਿੱਚ ਸਿਪਾਹੀ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਵਿਅਕਤੀ ਦੀ ਰਿਪੋਰਟ ਅੱਜ ਪੌਜੇਟਿਵ ਆਈ ਹੈ ਉਨ੍ਹਾਂ ਕਿਹਾ ਕਿ ਸਿਹਤ ਭਾਗ ਦੀ ਟੀਮ ਵੱਲੋਂ ਪੁਲਸ ਭਾਗ ਦੇ ਸਿਪਾਹੀ ਨੂੰ ਇਲਾਜ ਲਈ ਸ਼ੋਹਰਤ ਬਰਨਾਲਾ ਵਿਖੇ ਭੇਜਿਆ ਗਿਆ ਉਨ੍ਹਾਂ ਕਿਹਾ ਕਿ ਹੁਣ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਸ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਸਮੇਤ ਅਤੇ ਉਸ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਵੀ ਸੈਂਪਲ ਭਰੇ ਜਾਣਗੇ ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਦੇ ਘਰ ਨੂੰ ਇਕਾਤਵਾਸ ਕੀਤਾ ਗਿਆ।

    PUNJ DARYA

    Leave a Reply

    Latest Posts

    error: Content is protected !!