ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਇੱਕ ਬੇਘਰੇ ਵਿਅਕਤੀ ‘ਤੇ ਪੈਟਰੋਲ ਦੀ ਬੋਤਲ ਛਿੜਕ ਕੇ ਉਸਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ 10 ਸਾਲਾਂ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ। 53 ਸਾਲਾ ਡੇਵਿਡ ਵੀਅਰ ਨੇ ਲੂਟਨ ਵਿਚ ਮੈਕਡੋਨਲਡਜ਼ ਦੇ ਬਾਹਰ ਥੌਮਸ ਸਮਿੱਥ ਨਾਮ ਦੇ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਲੋਕ ਥੌਮਸ ਦੀ ਸਹਾਇਤਾ ਲਈ ਵੀ ਪਹੁੰਚੇ ਤਾਂ ਉਸਨੇ ਆਪਣੇ ਬਚਾਅ ਲਈ ਕੱਪੜੇ ਪਾੜ ਦਿੱਤੇ, ਅਤੇ ਉਸਦੀ ਦਾੜ੍ਹੀ ਕਰਕੇ ਉਸ ਦੇ ਚਿਹਰੇ ਉੱਤੇ ਗੰਭੀਰ ਸੱਟ ਨਹੀਂ ਲੱਗੀ। ਵੀਅਰ ਨੇ ਇਹ ਸਭ ਥੌਮਸ ਤੋਂ ਬਦਲਾ ਲੈਣ ਲਈ ਕੀਤਾ ਸੀ ਕਿਉਕਿ ਉਸ ਨੂੰ ਅਤੇ ਉਸ ਦੇ ਇਕ ਦੋਸਤ ਨੂੰ ਥੌਮਸ ਨੇ ਇਕ ਦਿਨ ਪਹਿਲਾਂ ਕਿਸੇ ਕਾਰਨ ਬੰਨ੍ਹ ਦਿੱਤਾ ਸੀ। ਫਿਰ ਅਗਲੇ ਹੀ ਦਿਨ, ਉਹ ਵਾਪਸ ਆਇਆ ਅਤੇ ਥੌਮਸਨੂੰ ਅੱਗ ਲਗਾ ਦਿੱਤੀ। ਥੌਮਸ ਨੂੰ ਲੂਟਨ ਦੇ ਡਨਸਟੇਬਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਚਿਹਰੇ, ਉਂਗਲਾਂ ਅਤੇ ਗੁੱਟ ਉੱਤੇ ਹੋਏ ਜ਼ਖਮਾਂ ਦਾ ਇਲਾਜ ਕੀਤਾ ਗਿਆ। ਇਸ ਹਮਲੇ ਲਈ ਵੀਅਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ।