ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)
ਪਿੰਡ ਕੋਇਰ ਸਿੰਘ ਵਾਲਾ ਦੇ ਹਾਜੀ ਸਾਬਰ ਹੁਸੈਨ ਨੇ ਵਾਤਾਵਰਣ ਦਿਵਸ ਬੋਹੜ ਦਾ ਦਰਖਤ ਲਗਾ ਕੇ ਕੀਤਾ। ਪਿੰਡ ਦੇ ਕਬਰਸਤਾਨ ਵਿਚ ਬੋਹੜ ਦਾ ਬੂਟਾ ਲਗਾਉਣ ਪਿੱਛੋਂ ਗਲਬਾਤ ਦੌਰਾਨ ਓਹਨਾ ਦਸਿਆ ਕਿ ਕੁਦਰਤ ਨੇ ਤਾਲਾਬੰਦੀ ਕਰਵਾ ਦਿੱਤੀ ਹੁਣ ਮੌਕਾ ਹੈ ਵਾਤਾਵਰਨ ਸੰਭਾਲਣ ਦਾ। ਓਹਨਾ ਨੈਸਲੇ ਦੇ ਡਾਕਟਰ ਮੈਨਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਓਹਨਾ ਦੀ ਪ੍ਰੇਰਨਾ ਨਾਲ ਨੈਸਲੇ ਡੇਅਰੀ ਦੀਆਂ ਏਜੰਸੀਆਂ ਵਲੋਂ ਵੀ ਪੌਦੇ ਲਗਾਏ ਗਏ ਹਨ। ਸਾਬਰ ਹੁਸੈਨ ਨਾਲ ਜਾਕਰ ਹੁਸੈਨ ਤੇ ਹੋਰ ਸਖਸ਼ੀਅਤ ਹਾਜਰ ਸਨ ਸ਼ਾਇਰ ਅਸਗਰ ਅਲੀ ਭੂਦਨ ਨੇ ਕਿਹਾ ਕਿ ਰੁੱਖ ਲਗਾ ਕੇ ਓਹਨਾ ਨੂੰ ਸੰਭਾਲਣ ਦੀ ਬਹੁਤ ਜਰੂਰਤ ਹੈ।