12.5 C
United Kingdom
Saturday, September 5, 2026

More

    “ਸੱਜਣਾਂ ਦੇ ਕਾਰੇ”

    ਹੈਪੀ ਚੌਧਰੀ (ਟੋਰਾਂਟੋ ਕਨੇਡਾ)

    ਸੁਰਖ਼ ਦੰਦਾਸੇ ,ਵੈਰ ਕਮਾਵਣ ,
    ਖੰਭਾਂ ਤੋਂ ਡਾਰਾਂ, ਬਣ ਜਾਵਣ ,
    ਸ਼ਰਮ ਹਯਾ ਦੇ, ਪਰਦੇ ਕਰਲੈ ,
    ਸਭ ਦੇ ਸਾਹਵੇਂ, ਹੱਸਿਆ ਨਾ ਕਰ ,
    ਓਏ..ਦੋ ਮੂੰਹੇਂ ਸੱਜਣਾਂ ਦੇ ਕਾਰੇ ,
    ਪਰ੍ਹਿਆ ਦੇ ਵਿੱਚ, ਦੱਸਿਆ ਨਾ ਕਰ..!

    ਕੁਝ ਇਕ ਨਾਲ਼ , ਬਣਾ ਕੇ ਰਖ ਛੱਡ ,
    ਉਤਲੇ ਮਨੋਂ ਈ, ਵਰਾ ਕੇ ਰੱਖ ਛੱਡ ,
    ਹਾੜਾ…ਉਏ ਇਕੱਲਾ ਰਹਿ ਜਾਵੇਂਗਾ,
    ਹਰ ਦੇ ਨਮਦੇ ਕਸਿਆ ਨਾ ਕਰ.!
    ਓਏ…ਨਾ ਸ਼ੁਕਰੇ ਸੱਜਣਾਂ ਦੀਆਂ ਬਾਤਾਂ ,
    ਪਰ੍ਹਿਆ ਦੇ ਵਿੱਚ, ਦੱਸਿਆ ਨਾ ਕਰ..!

    ਚਿਹਰੇ ਉਪਰ, ਚਿਹਰਾ ਕੱਸ ਲੈ ,
    ਹਾਂ ਵਿੱਚ ਹਾਂ ਹਾਂ ਕਹਿ, ਤੇ ਹੱਸ ਲੈ ,
    ਵੱਡੇ ਬਾਬੇ ਤਾਂ ਐਵੇਂ ਈ ਕਹਿ ਗਏ ,
    ਕਿ ਸੱਚ ਬੋਲਣ ਤੋਂ ਨੱਸਿਆ ਨਾ ਕਰ.!
    ਓਏ ..ਦੋ ਮੂੰਹੇਂ ਸੱਜਣਾਂ ਦੀਆਂ ਬਾਤਾਂ ,
    ਪਰ੍ਹਿਆ ਦੇ ਵਿੱਚ ਦੱਸਿਆ ਨਾ ਕਰ..!

    “ਹੈਪੀ” ਮੂੰਹ ਤੇ ਗੱਲ ਕਹਿ ਜਾਨੈਂ ,
    ਕਈਆਂ ਦੇ ਦਿਲ ਤੋਂ ਲਹਿ ਜਾਨੈਂ ,
    ਦਿਲ ਦਾ ਜੇਕਰ ਮਾਸ ਬਚਾਉਣਾ ,
    ਗਿਰਝਾਂ ਦੇ ਵੱਲ, ਨੱਸਿਆ ਨਾ ਕਰ.!
    ਓਏ..ਦੋ ਮੂੰਹੇਂ ਸੱਜਣਾਂ ਦੇ ਕਾਰੇ ,
    ਪਰ੍ਹਿਆ ਦੇ ਵਿੱਚ ਦੱਸਿਆ ਨਾ ਕਰ..!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!