ਅਮਨਦੀਪ ਕੌਰ ਜਲੰਧਰੀ
88720-40085
ਮੈਂ ਅਧੂਰੀ ਦੀ ਅਧੂਰੀ ਹੀ ਰਹੀ
ਨਾ ਚਾਹ ਮਹਿਲ ਮੁਨਾਰਿਆਂ ਦੀ
ਪਰ ਕਸਕ ਦਿਲ ਦੀ
ਕਦੇ ਪੂਰੀ ਨਾ ਰਹੀ।
ਨਾ ਲੋਚਾ ਮਾਣ ਵਡਿਆਈਆਂ ਦੀ
ਨਾ ਗਹਿਣੇ ਗੱਟਿਆਂ ਦੀ
ਮਾਂ ਹੋਣ ਦਾ ਪੂਰਨਤਾ ਦਾ
ਅਹਿਸਾਸ ਵੀ
ਅਧੂਰੇਪਨ ਦੇ ਖਲਾਅ ਨੂੰ
ਭਰ ਨਾ ਸਕਿਆ
ਇੱਕ ਰੂਹਾਨੀ ਲੁਤਫ਼
ਜੋ ਮਿਲਦਾ ਰੂਹਾਂ ਵਾਲ਼ਾ
ਰੂਹਾਨੀਅਤ ਦੀ ਮੰਜ਼ਿਲ ਤੋਂ
ਕੋਹਾਂ ਦੀ ਦੂਰੀ ਰਹੀ।
ਦਿਲ ਦਾ ਦਿਲ ਦੀ
ਤਾਰ ਨਾਲ ਜੁੜ ਜਾਣਾ
ਦਰਦ ਇੱਕ ਦਾ
ਦੂਜੇ ਦਾ ਹੋ ਜਾਣਾ
ਇਹੋ ਜਿਹੇ ਮਿੱਠੇ ਅਹਿਸਾਸ
ਨੂੰ ਮਾਨਣ ਦੀ ਰੀਝ
ਕਦੇ ਨਾ ਮਿਲਣ ਵਾਲ਼ੇ
ਨਦੀ ਦੇ ਕਿਨਾਰੇ ਦੀ ਤਰ੍ਹਾਂ
ਮਜ਼ਬੂਰੀ ਹੀ ਰਹੀ।