ਚਾਹੀਦਾ ਪਿੰਡੋਂ ਬਾਹਰ ਸੀ ਪਰ, ਠੇਕੇਦਾਰਾਂ ਨੇ ਠੇਕਾ ਪਿੰਡ ਚ ਧਰਿਆ
ਮੋਗਾ,ਨਿਹਾਲ ਸਿੰਘ ਵਾਲਾ
(ਖੁਰਮੀ,ਸੁਖਮੰਦਰ,ਜਗਵੀਰ, ਕੁਲਦੀਪ )
ਠੇਕਾ ਰੱਖਣ ਵਿਰੋਧੀ ਸ਼ੰਘਰਸ ਕਮੇਟੀ ਹਿੰਮਤਪੁਰਾ ਦੇ ਸੱਦੇ ਤੇ ਸੈਂਕੜੇ ਮਜ਼ਦੂਰਾਂ ਕਿਸਾਨਾਂ ਨੌਜਵਾਨਾਂ ਤੇ ਔਰਤਾਂ ਨੇ ਪਿੰਡ ਚ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਝੰਡਾ ਮਾਰਚ ਕੀਤਾ। ਇਸ ਮੌਕੇ ਠੇਕਾ ਰੱਖਣ ਵਿਰੋਧੀ ਸ਼ੰਘਰਸ ਕਮੇਟੀ ਦੇ ਕਨਵੀਨਰ ਗੁਰਮੁੱਖ ਸਿੰਘ ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਰਤਾਰ ਸਿੰਘ ਪੰਮਾ ਨੌਜਵਾਨ ਭਾਰਤ ਸਭਾ ਦੇ ਗੁਰਮੁੱਖ ਸਿੰਘ ਹਿੰਮਤਪੁਰਾ ਨੇ ਕਿਹਾ ਸਿੱਖਿਆ ਤੇ ਰੁਜ਼ਗਾਰ ਨੂੰ ਲੋਕਾਂ ਦੀ ਪੁਹੰਚ ਤੋਂ ਦੂਰ ਕਰਕੇ ਘਰ ਘਰ ਸ਼ਰਾਬ ਪਹੁੰਚਾਉਣ ਦੇ ਮਕਸਦ ਨਾਲ ਆਬਾਦੀ ਨੇੜੇ ਸ਼ਰਾਬ ਦਾ ਠੇਕਾ ਰੱਖਿਆ ਜਾ ਰਿਹਾ ਜਿਸਦਾ ਲੋਕ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਕਰਜਿਆਂ ਦੇ ਮਾਰ ਝੱਲ ਰਹੇ ਮਜ਼ਦੂਰ ਪਰਿਵਾਰਾਂ ਦੇ ਘਰਾਂ ਚ ਸ਼ਰਾਬ ਪੁਹੰਚਾ ਕੇ ਲੋਕਾਂ ਦੀ ਸੁਰਤ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ ਦੀਆਂ ਕੋਸ਼ਿਸਾਂ ਕਰ ਰਹੀ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਕਰਮਜੀਤ ਸਿੰਘ ਜੀਤਾ ਸਿੰਘ ਮੋਹਨ ਸਿੰਘ ਸੁਖਮੰਦਰ ਸਿੰਘ ਜਸਵਿੰਦਰ ਕੌਰ ਜਸਵੀਰ ਕੌਰ ਅਮਰਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।