6.9 C
United Kingdom
Saturday, March 7, 2026

More

    ਕੌਣ ਜਿੰਮੇਵਾਰ?

    ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )

    ਕਾਰਖਾਨਿਆਂ ਦਾ ਗੰਧਲਾ ਪਾਣੀ,

    ਸਤਲੁਜ ਬਿਆਸ ਨੂੰ ਲੈ ਬੈਠਾ,
    ਦਰਿਆ ਦੇ ਕੰਡੇ ਵੇਖ ਨਾ ਹੋਇਆ,

    ਝੁੰਡ ਮਰੀਆਂ ਹੋਈਆਂ ਮੱਛੀਆਂ ਦਾ,
    ਹਾਕਮੋ ਹੈ ਤਾਂ ਦਿਓ ਜਵਾਬ,

    ਹੁਣ ਕੋਈ ਗੱਲਾਂ ਮੇਰੀਆਂ ਸੱਚੀਆਂ ਦਾ।

    ?ਕੈਂਸਰ ਦੇ ਨਾਲ ਕਿੰਨੇ ਮਰ ਗਏ,

    ਅਣਗਿਣਤ ਕਈ ਨੇ ਤੜਫ਼ ਰਹੇ,
    ਉੱਜੜ ਰਿਹਾ ਪੰਜਾਬ ਨਿੱਤ ਦਿਨ,

    ਨਸ਼ਿਆਂ ਨਾਲ ਬੇੜੇ ਗਰਕ ਰਹੇ,
    ਬੇਰੋਜਗਾਰਾਂ ਨੌਕਰੀਆਂ ਖਾਤਿਰ,

    ਧਰਨੇ ਲਾਉਂਦਿਆਂ ਮਰ ਜਾਣਾ,
    ਹਾਲੇ ਤੱਕ ਕੁਝ ਨਾ ਬਣਿਆਂ,

    ਠੇਕੇ ਤੇ ਅਧਿਆਪਕਾਂ ਰੱਖੀਆਂ ਦਾ।

    ?ਬੋਤਲ ਪਿੱਛੇ ਜਮੀਰ ਵੇਚਕੇ,

    ਕਦੇ ਪਾਈਆਂ ਜਿਹਨਾਂ ਨੇ ਵੋਟਾਂ ਨੇ,
    ਚੌਕ ਵਿਚਾਲੇ ਫੂਕਣੀ ਅਰਥੀ,

    ਇੱਕ ਦਿਨ ਉਨ੍ਹਾਂ ਹੀ ਲੋਕਾਂ ਨੇ ,
    ਗਰਾਂਟ ਮਿਲੀ ਪਰ ਪਿੰਡ ਨਾ ਪਹੁੰਚੀ,

    ਸੱਥ ‘ਚ’ ਗੱਲਾਂ ਕਰਦੇ ਸੀ,
    ਕੁੱਤੀ ਚੋਰਾਂ ਨਾਲ ਜਦ ਰਲ ਜਾਏ,

    ਰਾਹ ਨਾ ਦਿਸੇ ਤਰੱਕੀਆਂ ਦਾ।

    ?ਭਾਅ ਖਾਦਾਂ ਦੇ ਅੰਬਰ ਛੂੰਹਦੇਂ,

    ਡੀਜ਼ਲ ਵੀ ਹੱਦੋਂ ਵੱਧ ਗਿਆ,
    ਏਸੇ ਦਾ ਸਤਾਇਆ ਅੰਨਦਾਤਾ,

    ਫਾਹੇ ਲੈਣ ਹੁਣ ਲੱਗ ਪਿਆ,
    ਕਾਮਯਾਬੀਆਂ ਦਾ ਸੂਰਜ

    ‘ਸਿੱਕੀ ਝੱਜੀ ਪਿੰਡ’ ਵੱਲ ਚੜਿਆ ਨਹੀਂ,
    ਜਿੰਮੇਵਾਰ ਕੌਣ ਹੈ ਦੱਸੋ,

    ਸਭ ਦੇ ਖੂਨ ਚ’ ਜਹਿਰਾਂ ਰਚੀਆਂ ਦਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!