5.4 C
United Kingdom
Friday, March 6, 2026

More

    ਲੰਡਨ ‘ਚ ਬਣੇ ਹਰੇ ਰੰਗ ਦੇ ਝੌਂਪੜੀਨੁਮਾ ਸ਼ੈੱਡਾਂ ਬਾਰੇ ਇਹ ਹੈ ਰੌਚਕ ਤੱਥ!!

    ਲੰਡਨ ਦੀਆਂ ਸੜਕਾਂ ‘ਤੇ ਹਰੇ ਝੌਂਪੜੀਨੁਮਾ ਸ਼ੈੱਡ ਅਸਲ ਵਿੱਚ ਕੀ ਹਨ?

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਲੰਡਨ ‘ਚ ਵਿਚਰਦਿਆਂ ਤੁਹਾਡੇ ਮਨ ‘ਚ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਇਹ ਝੌਂਪੜੀਨੁਮਾ ਹਰੇ ਰੰਗ ਦੇ ਸ਼ੈੱਡ ਕੀ ਹਨ, ਕਦੋਂ ਤੇ ਕਿਉਂ ਬਣਾਏ ਗਏ ਹੋਣਗੇ?? ਤੁਸੀਂ ਉਨ੍ਹਾਂ ਨੂੰ ਬਹੁਤ ਹੀ ਅਸਾਨੀ ਨਾਲ ਨੋਟਿਸ ਨਹੀਂ ਕਰ ਸਕਦੇ ਹੋ, ਇੱਕ  ਖਾਣੇ ਦੀ ਦਕਾਨ ਵਜੋਂ ਨਜ਼ਰਅੰਦਾਜ਼ ਵੀ ਕਰਦੇ ਹੋ, ਪਰ  ਰਾਜਧਾਨੀ ਵਿੱਚ ਬਣੇ ਇਹ ਹਰੇ ਸ਼ੈੱਡ ਬਹੁਤ ਮਹੱਤਵਪੂਰਨ ਹਨ। ਸਭ ਤੋਂ ਪਹਿਲਾਂ ਇਹਨਾਂ ਨੂੰ 19 ਵੀਂ ਸਦੀ ਦੇ ਅੰਤ ਵਿੱਚ ਬਣਾਇਆ ਗਿਆ ਸੀ। ਅਸਲ ਵਿੱਚ “ਕੈਬ ਮੈੱਨ” ਜਾਣੀਕਿ ਸਵਾਰੀਆਂ ਨੂੰ ਢੋਹਣ ਵਾਲੇ ਵਾਹਨਾਂ ਦੇ ਚਾਲਕਾਂ ਲਈ ਪਨਾਹਘਰ ਸਨ। ਇੱਕ ਤਰ੍ਹਾਂ ਲੰਡਨ ਦੇ ਟੈਕਸੀ ਡਰਾਈਵਰਾਂ ਲਈ ਬਰੇਕ ਅਤੇ ਚਾਹ ਦਾ ਕੱਪ ਪੀਣ ਲਈ ਸਥਾਨ। ਪੁਰਾਣੇ ਸਮੇਂ ਵਿੱਚ  ਜਦੋਂ ਟੈਕਸੀਆਂ ਅਸਲ ਵਿੱਚ ਖੁੱਲੇ ਘੋੜੇ ਵਾਲੀਆਂ ਗੱਡੀਆਂ ਸਨ, ਉਦੋਂ  ਡਰਾਈਵਰਾਂ ਨੂੰ ਪਨਾਹ ਲਈ ਬਹੁਤ ਸਮੱਸਿਆ ਆਉਂਦੀ ਸੀ। ਉਸ ਸਮੇਂ ਜਨਵਰੀ 1875 ਵਿੱਚ ਕੈਬਮੈੱਨ ਸ਼ੈਲਟਰ ਫੰਡ ਨਾਲ 61 ਛੋਟੀਆਂ ਹਰੀਆਂ ਝੌਪੜੀਆਂ ਲੰਡਨ ਦੀਆਂ ਸੜਕਾਂ ‘ਤੇ ਬਣਾਈਆਂ ਗਈਆਂ। ਅੱਜ ਵੀ ਇੱਥੇ 13 ਹਰੀਆਂ ਝੌਪੜੀਆਂ ਹਨ ਜੋ ਗ੍ਰੇਡ 2 ਦੀਆਂ ਇਮਾਰਤਾਂ ਵਿੱਚ ਸੂਚੀਬੱਧ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!