3.2 C
United Kingdom
Friday, March 6, 2026

More

    ਸ਼ਰਾਬ ਦੇ ਠੇਕੇ ਦਾ ਕਲੇਸ਼ ਚੌਥੇ ਦਿਨ ਵੀ ਰਿਹਾ ਜਾਰੀ

    ਸੰਘਰਸ਼ ਕਮੇਟੀ ਵੱਲੋਂ ਝੰਡਾ ਮਾਰਚ ਦਾ ਐਲਾਨ

    ਮੋਗਾ,ਨਿਹਾਲ ਸਿੰਘ ਵਾਲਾ (ਖੁਰਮੀ, ਸੁਖਮੰਦਰ,ਜਗਵੀਰ,ਕੁਲਦੀਪ)

    ਪਿੰਡ ਹਿੰਮਤਪੁਰਾ ਚ ਸ਼ਰਾਬ ਦੇ ਠੇਕੇ ਖਿਲਾਫ ਚੱਲ ਰਿਹਾ ਮੋਰਚਾ ਚੌਥੇ ਦਿਨ ਚ ਸ਼ਾਮਿਲ ਹੋ ਗਿਆ। ਅੱਜ ਮੋਰਚੇ ਦੌਰਾਨ ਸ਼ਰਾਬ ਦਾ ਠੇਕਾ ਰੱਖਣ ਵਿਰੋਧੀ ਸ਼ੰਘਰਸ ਕਮੇਟੀ ਦੇ ਕਨਵੀਨਰ ਗੁਰਮੁੱਖ ਸਿੰਘ ਹਿੰਮਤਪੁਰਾ ਸਕੱਤਰ ਸੁਖਮੰਦਰ ਸਿੰਘ ਹਿੰਮਤਪੁਰਾ ਖਜ਼ਾਨਚੀ ਰਾਮ ਲਾਲ ਦੀ ਦੀ ਅਗਵਾਈ ਹੇਠ ਚੱਲੇ ਰੋਸ ਪ੍ਰਦਰਸ਼ਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਨੌਜਵਾਨ ਭਾਰਤ ਸਭਾ ਦੇ ਗੁਰਮੁੱਖ ਸਿੰਘ ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਰਤਾਰ ਸਿੰਘ ਪੰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਸਿਰ ਚੜੇ ਕਰਜ਼ੇ ਵੱਧ ਰਹੀ ਬੇਰੁਜ਼ਗਾਰੀ ਆਦਿ ਦੇ ਹੱਲ ਦੀ ਬਜਾਏ ਸ਼ਰਬ ਦੇ ਠੇਕੇ ਨੂੰ ਮਜਦੂਰ ਬਸਤੀ ਚ ਧੱਕੇ ਨਾਲ ਪੁਲਿਸ ਦੇ ਜੋਰ ਤੇ ਰੱਖਣ ਦੀਆਂ ਕੋਸ਼ਿਸਾਂ ਕਰ ਰਹੀ ਹੈ ਜਿਸਨੂੰ ਲੋਕ ਵਿਰੋਧ ਨੇ ਨਾਕਾਮ ਕਰ ਦਿੱਤਾ। ਇਸ ਮੌਕੇ ਮੀਟਿੰਗ ਉਪਰੰਤ ਸ਼ੰਘਰਸ ਕਮੇਟੀ ਨੇ ਕੱਲ ਨੂੰ ਪਿੰਡ ਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜਸਵੀਰ ਸਿੰਘ ਕਰਮਜੀਤ ਸਿੰਘ ਜੀਤਾ ਸਿੰਘ ਮੋਹਨ ਸਿੰਘ ਵੀਰਪਾਲ ਕੌਰ ਪਰਮਜੀਤ ਕੌਰ ਜਸਵੀਰ ਕੌਰ ਜਸਵਿੰਦਰ ਕੌਰ ਅਮਰਜੀਤ ਕੌਰ ਕਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!