23.7 C
United Kingdom
Sunday, June 21, 2026

More

    ਯੂਕੇ- ਡਾਉਨਿੰਗ ਸਟ੍ਰੀਟ ‘ਤੇ ਹੋਈ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੀ ਝੜਪ।

    ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ, ਰਮਨ ਢੱਡੇ)

    ਡਾਊਨਿੰਗ ਸਟ੍ਰੀਟ ਦੇ ਬਾਹਰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੀ ਆਪਸ ਵਿਚ ਟਕਰਾਅ ਹੋਣ ਦੀ ਤਸਵੀਰ ਸਾਹਮਣੇ ਆਈ ਹੈ, ਕਿਉਂਕਿ ਹਜ਼ਾਰਾਂ ਲੋਕ ਲੰਡਨ ਵਿਚ ਬਲੈਕ ਲਿਵਜ਼ ਮੈਟਰਸ ਅੰਦੋਲਨ ਲਈ ਆਪਣਾ ਸਮਰਥਨ ਦੇਣ ਲਈ ਮਾਰਚ ਕਰ ਰਹੇ ਸਨ। ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀ ਭਾਰੀ ਭੀੜ ਬੁੱਧਵਾਰ ਦੁਪਹਿਰ ਨੂੰ ਜਾਰਡ ਫਲਾਇਡ ਲਈ ਨਿਆਂ ਦੀ ਮੰਗ ਕਰਨ ਅਤੇ ਨਸਲਵਾਦ ਨੂੰ ਖਤਮ ਕਰਨ ਦੀ ਮੰਗ ਕਰਨ ਲਈ ਹਾਈਡ ਪਾਰਕ ਵਿਖੇ ਇਕੱਠੀ ਹੋਈ। ਪਰ ਬਾਅਦ ਵਿੱਚ ਡਾਉਨਿੰਗ ਸਟ੍ਰੀਟ ਦੇ ਬਾਹਰ ਤਣਾਅ ਵਧ ਗਿਆ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਉਨ੍ਹਾਂ ਦੋਵਾਂ ਨੂੰ ਇੱਕ ਐਮਰਜੈਂਸੀ ਵਰਕਰ ਉੱਤੇ ਹਮਲਾ ਕਰਨ ਅਤੇ ਹਿੰਸਕ ਵਤੀਰੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਹਮਣੇ ਆਈਆ ਤਸਵੀਰਾਂ ਵਿੱਚ ਅਧਿਕਾਰੀਆਂ ਦੁਆਰਾ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਵਿਦੇਸ਼ੀ ਦਫਤਰ ਦੇ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਵੀ ਧੱਕ ਰਹੇ ਹਨ। ਲੰਡਨ ਵਿੱਚ ਵਿਰੋਧ ਪ੍ਰਦਰਸ਼ਨ ਸ਼ਾਮ ਤੱਕ ਜਾਰੀ ਰਿਹਾ, 10 ਤੋਂ ਵੱਧ ਮੈਟਰੋਪੋਲੀਟਨ ਪੁਲਿਸ ਅਧਿਕਾਰੀ ਵੈਸਟਮਿੰਸਟਰ ਵਿੱਚ ਸੰਸਦ ਵਿੱਚ ਇਕੱਠੇ ਹੋਏ। ਸਮੁੱਚੇ ਤੌਰ ‘ਤੇ ਲੰਡਨ ਵਿਚ ਹੋਏ ਵਿਰੋਧ ਪ੍ਰਦਰਸ਼ਨ ਬਾਰੇ ਅਪਡੇਟ ਦਿੰਦੇ ਹੋਏ ਮੀਟ ਪੁਲਿਸ ਕਮਾਂਡਰ ਐਲੈਕਸ ਮਰੇ ਨੇ ਕਿਹਾ ਕਿ ਇਹ ਰੋਸ ਲੱਗਭਗ ‘ਸ਼ਾਂਤਮਈ’ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!