4.2 C
United Kingdom
Saturday, March 7, 2026

More

    ਸਕਾਟਲੈਂਡ ਦੀ ਫਸਟ ਮਨਿਸਟਰ ਨੇ ਪ੍ਰਦਰਸ਼ਨਕਾਰੀਆਂ ਨੂੰ ਕੀਤੀ ਇਹ ਅਪੀਲ!!

    ਸਕਾਟਲੈਂਡ ਦੀ ਫਸਟ ਮਿਨਿਸਟਰ ਨੇ ਜਾਰਜ ਫਲਾਇਡ ਲਈ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਕੱਠ ਨਾ ਕਰਨ ਦੀ ਬੇਨਤੀ। ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਜਾਰਜ ਫਲਾਇਡ ਦੀ ਮੌਤ ‘ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਸਰੀਰਕ ਇਕੱਠ ਕਰਨ ਦਾ ਬਦਲ ਲੱਭਣ ਦੀ ਅਪੀਲ ਕੀਤੀ ਹੈ। ਐਡਿਨਬਰਾ ਵਿਖੇ ਕੱਲ ਆਪਣੀ ਰੋਜ਼ਾਨਾ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ  ਮੰਤਰੀ ਨੇ ਕਿਹਾ ਕਿ ਉਸਨੂੰ ਅਮਰੀਕਾ ਦੇ 46 ਸਾਲਾ ਅਫਰੀਕੀ ਅਮਰੀਕੀ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨਾਲ ਦਿਲੀ ਹਮਦਰਦੀ ਹੈ, ਪਰ ਇਸ ਦੌਰਾਨ ਉਸਨੇ ਵੱਡੇ ਇਕੱਠਾਂ ਤੋਂ ਹੋਣ ਵਾਲੇ ਜੋਖਮਾਂ ਬਾਰੇ ਚੇਤਾਵਨੀ ਵੀ ਦਿੱਤੀ ਹੈ ਜੋ ਕਿ ਕੋਰੋਨਵਾਇਰਸ ਮਹਾਂਮਾਰੀ ਕਰਕੇ ਹੋ ਸਕਦੇ ਹਨ। ਜਿਕਰਯੋਗ ਹੈ ਕਿ ਫਲਾਇਡ ਦੀ ਮੌਤ ਮਿਨੀਆਪੋਲਿਸ ਸ਼ਹਿਰ ਵਿੱਚ ਇੱਕ ਪੁਲਿਸ ਅਧਿਕਾਰੀ ਦੁਆਰਾ ਉਸ ਦੇ ਗਲੇ ‘ਤੇ ਗੋਡਾ ਰੱਖਣ ਕਰਕੇ ਹੋ ਗਈ ਗਈ ਸੀ। ਸ਼ਾਮਲ ਅਫਸਰਾਂ ਵਿਚੋਂ ਇੱਕ ਡੇਰੇਕ ਚੌਵਿਨ ‘ਤੇ ਤੀਜੀ ਡਿਗਰੀ ਕਤਲ ਅਤੇ ਕਤਲੇਆਮ ਦਾ ਦੋਸ਼ ਲਗਾਇਆ ਗਿਆ ਸੀ ਅਤੇ ਅਗਲੇ ਹਫਤੇ ਅਦਾਲਤ ਵਿਚ ਉਸ ਦੀ ਸੁਣਵਾਈ ਹੋਣੀ ਹੈ। ਨਤੀਜੇ ਵਜੋਂ ਸੰਯੁਕਤ ਰਾਜ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਜਿੱਥੇ 5,600 ਗਿਰਫਤਾਰੀਆਂ ਹੋਈਆਂ ਹਨ ਅਤੇ ਵਿਰੋਧ ਪ੍ਰਦਰਸ਼ਨ ਵੀ ਫੈਲ ਗਏ ਹਨ। ਨਿਕੋਲਾ ਸਟਰਜਨ ਨੇ ਫਲਾਇਡ ਦਾ ਸਨਮਾਨ ਕਰਦੇ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਾਲਿਆਂ ਨਾਲ ਆਪਣੀ ਇਕਜੁੱਟਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਫੈਲਣ ਦੇ ਕਾਰਨਾਂ ਨਾਲ ਨਜਿੱਠਣ ਲਈ ਬਦਲਾਵਾਂ ਦੀ ਭਾਲ ਕਰਨੀ ਚਾਹੀਦੀ ਹੈ ਕਿਉਂਕਿ ਅਫਸੋਸ ਦੀ ਗੱਲ ਹੈ ਕਿ ਲੋਕਾਂ ਦਾ ਵੱਡਾ ਇਕੱਠ ਸਿਹਤ ਅਤੇ  ਜ਼ਿੰਦਗੀ ਲਈ ਜੋਖਮ ਖੜ੍ਹਾ ਕਰ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!