ਅਮਨਦੀਪ ਕੌਰ ਜਲੰਧਰੀ
88720-40085
ਸੁਣੋੰ ਵੀਰੋ, ਭੈਣੋਂ, ਬੱਚਿਓ ਤੇ ਬਜ਼ੁਰਗੋ ਵੇ!
ਅੱਜ ਇੱਕ ਜੰਗ ਅਸੀਂ ਵੀ ਲੜ੍ਹ ਜਾਈਏ, |
ਰੱਖਿਓ ਇਹ ਖ਼ਿਆਲ ਸਭੇ ਸੱਜਣੋਂ ਵੇ,
ਕਿਤੇ ਮੌਤ ਤੋਂ ਪਹਿਲਾਂ ਨਾ ਮਰ ਜਾਈਏ|
ਸੈਨਿਕ ਲੜ੍ਹਦੇ ਨੇ ਜੰਗ ਸਰਹਦਾਂ ਤੇ,
ਅਸੀਂ ਅੰਦਰ ਵੜ੍ਹ ਹੀ ਲਡ਼ ਜਾਈਏ|
ਕਰੀਏ ਪਾਲਣ ਦਸੀਆਂ ਹਦਾਇਤਾਂ ਦਾ,
ਹਾਰ ਰਹੇ ਬਾਜ਼ੀ ਵੀ ਸਰ ਕਰ ਜਾਈਏ|
ਵਕਤ ਹੈ ਸਮਝਦਾਰੀ ਦਿਖਾਵਣੇ ਦਾ,
ਬੇਵਜ਼ਾ ਨਾ ਕਿਸੇ ਦੇ ਘਰ ਜਾਈਏ|
ਸਿਮਰਨ ਕਰੀਏ ਉਸ ਪਰਮਾਤਮਾ ਦਾ,
ਹਰ ਮੈਦਾਨ ਫਤਹਿ ‘ਜਲੰਧਰੀ’ ਕਰ ਜਾਈਏ|