ਹਰਪਾਲ ਧੂੜਕੋਟ (ਫ਼ਿਲਮ ਕਲਾਕਾਰ)

ਬੰਦਾ- “ਫੇਰ ਆਗਿਐਂ ਤੜਕੋ ਤੜਕੀ? ਰਾਤ ਤਾਂ ਪਾਈ ਸੀ ਰੋਟੀ?
ਕੁੱਤਾ- “ਮੇਹਨਤ ਮਜਦੂਰੀ ਕਰਕੇ ਹੱਕ ਮੰਗਦਾਂ, ਕੋਈ ਭੀਖ ਨੀ ਮੰਗਦਾ।
ਬੰਦਾ- “ਨਾ ਕਿਹੜੀ ਮਜਦੂਰੀ ਓਏ? ਬੇਸ਼ਰਮ ਨਾ ਹੋਵੇ ਕਿਸੇ ਥਾਂ ਦਾ।”
ਕੁੱਤਾ- “ਆਪ ਸਾਰੀ ਰਾਤ ਘਰਾੜੇ ਮਾਰਦਾ ਰਿਹਾ, ਸਾਰੀ ਰਾਤ ਤੇਰੇ ਘਰ ਦੀ ਰਾਖੀ ਕੀਤੀ ਐ ਤਾਂ ਕਿਤੇ ਦੋ ਰੋਟੀਆਂ ਪਾਉਨੈਂ ਖੁਦਗਰਜ਼ਾ।”
ਬੰਦਾ- “ਖੁਦਗਰਜ਼ ਤੇਰੀ ਜਾਤ ਐ, ਨਾ ਕੁਸ਼ ਵੰਡਣਾ। ਦੂਜੀ ਗਲੀ ਦਾ ਕੁੱਤਾ ਆਜੇ ਭਕਣੋ ਨੀ ਹਟਦੇ।”
ਕੁੱਤਾ- “ਖੁਦਗਰਜ਼
ਤਾਂ ਤੁਸੀਂ ਹੋ, ਸਾਰੀ ਉਮਰ ਮਾਂ ਪਿਉ ਪਾਲਦੇ ਨੇ, ਬੁੱਢੇ ਵਾਰੇ ਓਹਨਾਂ ਰੋਟੀ ਦਾ ਟੁੱਕ ਨੀ ਦਿੰਦੇ। ਧੀਆਂ ਕੁੱਂਖਾ ‘ਚ ਮਰਾਉਦੇ ਓ।”
ਬੰਦਾ ਥੋੜਾ ਸ਼ਰਮਿੰਦਾ ਹੋਕੇ, “ਤੂੰ ਸਾਡੀ ਤਰੱਕੀ ਵੇਖ ਐਟਮੀ ਹਥਿਆਰ, ਵੱਡੇ ਵੱਡੇ ਬੰਬ ਬਣਾਤੇ ਸਾਡੇ ਵਗਿਆਨੀਆਂ ਨੇ।”
ਕੁੱਤਾ- “ਸ਼ਰਮ ਕਰੋ ਬੇੇੇਸ਼ਰਮੋ, ਸਾਰੇ ਪੈਸੇ ਬੰਬਾ ‘ਤੇ ਲਾਤੇ, ਦੁਨੀਆਂ ਵਿੱਚ ਥੋਡੀ ਅੱਧੀ ਜਾਤ ਭੁੱਖੀ ਸੌਂਦੀ ਐ। ਥੋਡੀਆ ਜਾਤ ਦੀਆ ਕੁੜੀਆਂ ਗਰੀਬੀ ਮਾਰੀਆਂ ਸ਼ਰਾਬੀਆਂ ਮੂਹਰੇ ਅੱਧ ਨੰਗੀਆ ਮਜਬੂਰੀ ‘ਚ ਨਚਦੀਆ ਨੇ।”
ਬੰਦਾ- “ਭਾਵੇ ਕੁੱਝ ਵੀ ਆਖੀ ਜਾਹ, ਸਾਡੀ ਭਾਈਚਾਰਕ ਸਾਂਝ ਐ ਅਸੀ ਰਲਕੇ ਰਹਿੰਦੇ ਹਾਂ।”
ਕੁੱਤਾ- “ਜਦ ਗਲਾਂ ‘ਚ ਟੈਰ ਪਾ ਸਾੜੇ, ਬੱਸਾਂ ‘ਚੋ ਲਾਹ ਕੇ ਮਾਰੇ, ਕਿੱਥੇ ਸੀ ਥੋਡੀ ਭਾਈਚਾਰਕ ਸਾਂਝ ਅਕ੍ਰਿਤਘਣੋ??”
ਬੰਦਾ ਹੁਣ ਬੰਦਾ ਲਾ -ਜਵਾਬ ਸੀ।
ਕੁੱਤਾ- “ਤੁਸੀ ਤਾਂ ਧਾਰਮਿਕ ਸਥਾਨ ਵੀ ਨੀ ਬਖਸ਼ੇ। ਉਥੇ ਵੀ ਹਰ ਵੇਲੇ ਸਿਆਸਤ। ਲੱਖਾਂ ਮਾਵਾਂ ਦੇ ਪੁੱਤਰ ਮਰਾ’ਤੇ ਧਰਮ ਦੇ ਨਾਹਰੇ ਲਾਕੇ।”
ਹੁਣ ਬੰਦਾ ਚੁੱਪ ਸੀ।