10.2 C
United Kingdom
Monday, May 12, 2025

More

    ਕਰਮਨ ਸ਼ਹਿਰ ਦੇ ‘ਵਾਲਮਾਰਟ’ ‘ਚ ਸੀਨੀਅਰ ਗਰੇਜ਼ੂਏਟ ਦਾ ਸਨਮਾਨ ਸਮਾਗਮ


    ਕਰਮਨ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ)

    ਕੋਵਿਡ-19 ਦੇ ਚੱਲਦਿਆਂ ਦੁਨੀਆ ਭਰ ਦੇ ਸਕੂਲ ਬੰਦ ਹੋ ਗਏ ਅਤੇ ਸਾਰੀ ਪੜਾਈ ਆਨ-ਲਾਈਨ ਕਰ ਦਿੱਤੀ ਗਈ। ਜਿਸ ਕਾਰਨ ਸਾਲ 2020 ਦੌਰਾਨ ਸਾਰੇ ਸਕੂਲਾ ਵਿੱਚ ਹੋਣ ਵਾਲੇ ਗਰੇਜੂਏਸ਼ਨ ਸਮਾਗਮ ਰੱਦ ਹੋ ਗਏ। ਜਦ ਕਿ ਇੱਥੋ ਦੇ ਬੱਚਿਆ, ਮਾਪਿਆ ਅਤੇ ਅਧਿਆਪਕਾ ਲਈ ਹਾਈ ਸਕੂਲ ਤੋਂ ਗਰੇਜੂਏਸਨ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਸਮਾਗਮ ਹੁੰਦੇ ਹਨ। ਜਿਸ ਦੌਰਾਨ ਸਾਰੇ ਗਰੇਜੂਏਟ ਬੱਚਿਆ ਨੂੰ ਉਨ੍ਹਾਂ ਦੇ ਹਾਈ ਸਕੂਲ ਡਿਪਲੋਮੇ ਦੇਣ ਤੋਂ ਇਲਾਵਾ ਹੋਰ ਵੱਖ-ਵੱਖ ਅਕਾਦਮਿਕ ਅਤੇ ਖੇਡਾਂ ਵਿੱਚ ਮਾਣ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਜਾਂਦਾ ਹੈ। ਯੋਗ ਬੱਚਿਆ ਨੂੰ ਅਗਲੀ ਪੜਾਈ ਲਈ ਵਜ਼ੀਫ਼ੇ ਵੀ ਦਿੱਤੇ ਜਾਂਦੇ ਹਨ। ਪਰ ਇਸ ਸਾਲ ਕਰੋਨਾ ਵਾਇਰਸ ਕਰਕੇ ਇਹ ਸਮਾਗਮ ਨਹੀਂ ਹੋ ਸਕੇ, ਪਰ ਸ਼ੋਸ਼ਲ ਡਿਸਟਿਸ ਨੂੰ ਮੁੱਖ ਰੱਖਦੇ ਹੋਏ ਬੱਚਿਆ ਡਿਪਲੋਮੇ ਅਤੇ ਬਾਕੀ ਸਨਮਾਨ ਦਿੱਤੇ।


    ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ਸੁਪਰ ਸਟੋਰ ‘ਵਾਲਮਾਰਟ’ (Walmart) ਨੇ ਜਿੱਥੇ ਹਾਈ ਸਕੂਲ ਦੇ ਬਹੁਤ ਸਾਰੇ ਬੱਚਿਆ ਨੂੰ ਸਕੂਲ ਬੰਦ ਦੌਰਾਨ ਕੰਮ ਦਿੱਤਾ, ਉੱਥੇ ਉਨ੍ਹਾਂ ਦੇ ਸਨਮਾਨ ਵਿੱਚ ਆਪਣੇ ਕਰਮਨ ਵਾਲੇ ਸਟੋਰ ਦੇ ਅੰਦਰ ਉਚੇਚਾ ਸਮਾਗਮ ਕੀਤਾ। ਜਿੱਥੇ ਬੱਚੇ ਆਪਣੇ ਕੈਪ ਅਤੇ ਗਾਊਨ (Cap and Gown) ਪਾ ਕੇ ਅੰਦਰ ਦਾਖਲ ਹੋਏ ਅਤੇ ਉੱਥੇ ਉਨ੍ਹਾਂ ਦੀ ਪਹਿਚਾਣ ਕਰਾਉਦੇ ਹੋਏ ਸਰਟੀਫ਼ਿਕੇਟ ਅਤੇ ਗਿਫਟ ਕਾਰਡ ਦਿੱਤੇ ਗਏ। ਇਸ ਤਰ੍ਹਾਂ ਬੱਚਿਆ ਨੂੰ ਮਾਣ-ਸਨਮਾਨ ਦਿੱਤੇ ਹੋਏ, ਉਨ੍ਹਾ ਦੀ ਖ਼ੁਸ਼ੀ ਨੂੰ ਹੋਰ ਵਧਾਇਆ। ਜਿਸ ਤੋਂ ਬੱਚੇ ਅਤੇ ਬੱਚਿਆ ਦੇ ਮਾਪੇ ਬਹੁਤ ਖੁਸ਼ ਸਨ। ਵਾਲਮਾਰਟ (Walmart) ਦੇ ਇਸ ਉਪਰਾਲੇ ਦੀ ਸਭ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!