ਅੱਜ ਫਿਰ ਇੱਕ ਤੀਲੀ ਨਾਲ
ਘਰ ਕੋਈ ਬਲਦਾ ਦੇਖਿਆ,
ਤੀਲੀ ਲਾਉਣ ਵਾਲਾ ਕੋਈ ਹੋਰ
ਦੁੱਖ ਭਰਦਾ ਹੋਰ ਦੇਖਿਆ,
ਝੂਠ ਨੂੰ ਸੱਚ ਬਣਾ ਦਿੱਤਾ
ਰਾਈ ਨੂੰ ਪਹਾੜ ਬਣਾ ਦਿੱਤਾ,
ਅੱਜ ਕਰੇ ਕੋਈ ਭਰੇ ਕੋਈ
ਨੂੰ ਅੱਖਾਂ ਸਾਹਵੇਂ ਦਿਖਾ ਦਿੱਤਾ,
ਇੱਕ ਚੌਂਕ ਦੇ ਵਿਗੜੇ ਹਾਲ ਨੇ
ਹਰ ਪਿੰਡ ਸ਼ਹਿਰ ਚੌਂਕ ਬਣਾ ਦਿੱਤਾ,
ਹੁਣ ਹੱਕ ਮਜਲੂਮਾਂ ਦੇ ਨਾਹਰਿਆਂ
ਨੂੰ ਖਬਰਾਂ ਵਿੱਚ ਦਬਾ ਦਿੱਤਾ,
ਬਾਣੀ ਗੁਰੂ ਗੁਰੂ ਹੈ ਬਾਣੀ
ਵਿੱਚ ਬਾਣੀ ਅੰਮ੍ਰਿਤ ਸਾਰੇ,
ਪਰ ਗਲੀ ਚੌਰਾਹੇ ਕੂਚਿਆਂ
ਵਿੱਚ ਅੰਮ੍ਰਿਤ ਡੁੱਲਦਾ ਦੇਖਿਆ,
ਬੰਦੇ ਅੰਦਰਲਾ ਸੈਤਾਨ ਅੱਜ
ਕੀ ਪਤਾ ਕਦੋਂ ਵੀ ਜਾਗ ਪਏ,
ਅਤੇ ਚੱਲਦੇ ਰਾਹ, ਸ਼ਮਰਾਹਾਂ ਦਾ
ਕੋਈ ਚੱਕਾ ਜਾਮ ਕਰਾ ਦੇਵੇ,
ਬੱਸ ਬੱਸ ਬੱਸ….. ਹੁਣ ਹੋਰ ਨਹੀਂ
ਨਹੀਂ ਜਰ ਸਕਦਾ ਪੰਜਾਬ,
ਕੋਈ ਹੱਸਦੇ ਵੱਸਦੇ ਰਾਜ ਨੂੰ
ਕੋਈ ਬਲਦੇ ਤੰਦੂਰ ‘ਚ ਪਾ ਦੇਵੇ……
ਸੰਦੀਪ ਦਿਉੜਾ
8437556667