ਹਰਦਰਸ਼ਨ ਸਿੰਘ ਕਮਲ
ਮੈਂ ਮੈਂ ਕੀਤਿਆਂ
ਉਹ ਨਜ਼ਰ ਨਾ ਆਵੇ
ਉਹ ਤਾਂ ਰਹਿੰਦਾ ਮੈਂ ਦੇ ਓਹਲੇ।
ਹਰ ਘਟ ਅੰਦਰ
ਮੇਰਾ ਸਾਈਂ ਵਸਦਾ
ਤੇ ਮੂਰਖ ਬਾਹਰੋਂ ਟੋਹਲੇ।
ਸਿਦਕ – ਸਬੂਰੀ
ਭੁੱਲ ਕੇ ਬਹਿਗੇ
ਥਾਂ-ਥਾਂ ਰੱਖਦੇ ਓਟਾਂ
ਆਪੇ ਦੀ ਕਦੀ
ਖੋਜ ਨਾ ਕੀਤੀ
ਤਾਹੀਉਂ ਖਾਂਦੇ ਚੋਟਾਂ।
ਰੱਬ ਦੀ ਰਜ਼ਾ ਨੂੰ
ਨਾ ਮੰਨਦਾ ਕੋਈ
ਨਿੱਤ ਉਲਾਂਭੇ ਘੜਦੇ
ਹੱਕ – ਹਲਾਲ ਦੀ
ਛੱਡ ਕੇ ਰੋਟੀ
ਕਾਲੇ ਨਾਲ ਘਰ ਭਰਦੇ।
ਰੇਤ ਦੇ ਕਿਣਕੇ ਤੋਂ
ਖੰਡ-ਬਹਿਮੰਡ ਤੱਕ
ਤੇਰਾ ਹੀ ਪਸਾਰਾ
ਰੱਖ ਦਿਓ ਨਾਮ ਦੀ
ਕੋਈ ਚਿਣਗ ਅੰਦਰ
ਤਰੈ ਕਮਲ ਬਿਚਾਰਾ।