ਦੁੱਖਭੰਜਨ ਸਿੰਘ ਰੰਧਾਵਾ
0351920036369

ਐ,
ਮੇਰੇ ਮਹਿਬੂਬ,
ਮੇਰਾ ਹੋ।
ਮੇਰੇ ਹਕੀਕੀ,
ਇਸ਼ਕ ਦੇ,
ਸਮੁੰਦਰ ਵਿੱਚ,
ਤਾਰੀ ਲਾ ਕਿ,
ਇਸਦੀ ਸਿਰਜਣਾਂ,
ਤੇਰੇ ਲਈ ਹੀ ਕੀਤੀ,
ਗਈ ਏ।
ਮੈਨੂੰ ਕੋਈ ਲੋੜ,
ਨਹੀਂ ਸੀ।
ਸੁਕਰਾਤ ਵਾਂਗੂ,
ਜ਼ਹਿਰ ਪੀਣ ਦੀ,
ਪਰ ਮੇਰੇ ਵੱਲੋਂ,
ਤੈਨੂੰ ਕਹਿ ਕੇ ਹੀ,
ਦੀਦੇ ਬੰਦ ਕਰਕੇ,
ਏ ਜ਼ਹਿਰ ਪੀਤੀ,
ਗਈ ਏ।
ਐ,
ਮੇਰੇ ਮਹਿਬੂਬ,
ਮੇਰਾ ਹੋ।
ਆ ਵੜ ਮੇਰੇ,
ਦਿਲ ਦੇ ਵਿਹੜੇ,
ਪਰ ਮੇਰੇ,
ਦਿਲ ਦੇ ਜ਼ਖਮ,
ਨੂੰ ਨਾ ਛੇੜੀਂ।
ਤੂੰ ਸਹਿਕੀਂ,
ਤੂੰ ਸਹਿਮੀਂ,
ਨਾ ਪਰ ਤੂੰ,
ਨੈਣਾਂ ਖੂਹ ਨੂੰ,
ਗੇੜੀਂ।
ਐ,
ਮੇਰੇ ਮਹਿਬੂਬ,
ਮੇਰਾ ਹੋ।
ਚਾਦਰ ਵਿਛਾ,
ਕੇ ਪੈਣਾਂ,
ਕੰਡਿਆਂ ਦੀ,
ਸੇਜ ਉੱਤੇ।
ਚੱਪ ਚੁੱਪ,
ਹੀ ਰਹਿਣਾਂ,
ਚਲਦੀ ਸਟੇਜ,
ਉੱਤੇ।
ਤੇਰੇ ਜ਼ਖਮ ਹੋਣੇਂ,
ਅੱਲੇ ਦਰਦਾਂ,
ਸਤਾਉਣਾ ਤੈਨੂੰ,
ਅੱਗ ਰਹਿ ਰਹਿ ਕੇ,
ਡੁੱਲਣੀਂ ਤੇਰੇ,
ਪਰਹੇਜ਼ ਉੱਤੇ।
ਕੋਸ਼ਿਸ਼ ਕਰਾਂਗਾ,
ਮੈਂ ਵੀ ਕਦੇ,
ਕਿਰਾਂ ਤੇ ਮੈਂ,
ਕਦੇ ਡੁੱਲਾਂ।
ਤੈਨੂੰ ਵਿਸਾਰਨਾ,
ਨਈਂ ਚਾਹੁੰਦਾ,
ਕਦੇ ਕਦੇ,
ਮੈਂ ਤੈਨੂੰ ਭੁੱਲਾਂ।
ਦੁੱਖਭੰਜਨ ਨੂੰ ਵੀ,
ਜੀਣਾਂ ਤੇਰੇ ਵਰਗਿਆਂ,
ਸਿਖਾ ਤਾ,
ਮੇਰੇ ਨਸੀਬ ਦੀ,
ਤਲੀ ਤੇ ਉਸ,
ਮੌਲਾ ਨੇ ਤੈਨੂੰ ,
ਵਾਹ ਤਾ।
ਐ
ਮੇਰੇ ਮਹਿਬੂਬ ,
ਮੇਰਾ ਹੋ।
ਮੇਰਾ ਹੋ।
ਮੇਰਾ ਹੋ।