9.7 C
United Kingdom
Monday, June 2, 2025
More

    ‘ਧੀਆਂ’

    ਅਮਨਦੀਪ ਕੌਰ ਜਲੰਧਰੀ

    ਧੀਆਂ ਦੇ ਦੁੱਖ ਡਾਹਢੇ ਵੇ ਰੱਬਾ,
    ਧੀ ਦੇਵੀਂ ਤਾਂ ਸੁੱਖ ਝੋਲ਼ੀ ਪਾਈਂ |
    ਡਾਰੋਂ ਵਿੱਛੜੀਆਂ ਇਹਨਾਂ ਕੂੰਜਾਂ ਦੇ,
    ਸੱਧਰਾਂ ਦੇ ਸੋਹਣੇ ਫ਼ੁੱਲ ਖਿੜ੍ਹਾਈਂ |

    ਬਚਪਨ ਲੰਘ ਜਦ ਆਊ ਜਵਾਨੀ,
    ਗਾਉਂਦੀ ਫਿਰੂ ਜਦ ਹੋ ਮਸਤਾਨੀ |
    ਭੇੜੀਆਂ ਦੇ ਕਿਤੇ ਹੱਥ ਨਾ ਲਵਾਈਂ |
    ਧੀਆਂ ਦੇ ਦੁੱਖ…………. |

    ਪੜ੍ਹ-ਲਿਖ ਉੱਚੀਆਂ ਮੰਜ਼ਿਲਾਂ ਪਾਵਣ,
    ਲੋਕ ਧੀਆਂ ਤੋਂ ਸਦਾ ਸਦਕੇ ਜਾਵਣ |
    ਬਾਪੂ ਦੀ ਪੱਗ ਦਾ ਸਦਾ ਮਾਣ ਵਧਾਈ |
    ਧੀਆਂ ਦੇ ਦੁੱਖ………….. |

    ਸੁਹਰੇ ਘਰ ਜਾ ਸੁੱਖੀ ਵੱਸਣ ਇਹ,
    ਨਵੇਂ ਰਾਹਾਂ ‘ਤੇ ਜਦ ਪੈਰ ਰੱਖਣ ਇਹ,
    ਮਾਪਿਆਂ ਦੇ ਦਿਲਾਂ ਨੂੰ ਠੇਸ ਨਾ ਲਾਈਂ |
    ਧੀਆਂ ਦੇ ਦੁੱਖ…………… |

    ‘ਜਲੰਧਰੀ’ ਕਰੇ ਦੁਆ ਐ ਰੱਬਾ,
    ਵੰਸ਼ ਦੀ ਖ਼ਾਤਿਰ ਪੁੱਤਰ ਕਿਉਂ ਲੱਭਾ?
    ਧੀ ਨੂੰ ਵੀ ਸਰਵਣ ਪੁੱਤ ਕਹਾਈਂ |
    ਧੀਆਂ ਦੇ ਦੁੱਖ ਡਾਹਢੇ ਵੇ ਰੱਬਾ,
    ਧੀ ਦੇਵੀਂ ਤਾਂ ਸੁੱਖ ਝੋਲ਼ੀ ਪਾਈਂ |
    ਡਾਰੋਂ ਵਿਛੜੀਆਂ ਇਹਨਾਂ ਕੂੰਜਾਂ ਦੇ,
    ਸੱਧਰਾਂ ਦੇ ਸੋਹਣੇ ਫ਼ੁੱਲ ਖਿੜ੍ਹਾਈਂ |

             ਅਮਨਦੀਪ ਕੌਰ ਜਲੰਧਰੀ
              88720-40085

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    06:25