17 C
United Kingdom
Tuesday, June 23, 2026

More

    ਸਰਕਾਰ ਸਭ ਲਈ ਖਾਣੇ ਤੇ ਰੁਜ਼ਗਾਰ ਦੀ ਗਰੰਟੀ ਕਰੇ- ਸੋਹਲ

    ਮੋਗਾ ( ਮਿੰਟੂ ਖੁਰਮੀ )

    “ਕੇਂਦਰ ਸਰਕਾਰ ਸਭ ਲਈ ਖਾਣਾ, ਸਿਹਤ ਅਤੇ ਰੁਜਗਾਰ ਦੀ ਗਰੰਟੀ ਕਰੇ” ਇਹ ਮੰਗ ਪੰਜਾਬ ਇਸਤਰੀ ਸਭਾ ਦੀ ਸੂਬਾ ਮੀਤ ਸਕੱਤਰ ਨਰਿੰਦਰ ਕੌਰ ਸੋਹਲ ਨੇ ਭਾਰਤੀ ਮਹਿਲਾ ਫੈਡਰੇਸ਼ਨ ਵਲੋਂ 1 ਜੂਨ 2020 ਨੂੰ ਦੇਸ਼ ਭਰ ਵਿਚ ਅੰਨ ਸੁਰੱਖਿਆ ਦਿਵਸ ਅਤੇ ਪਰਵਾਸੀ ਮਜ਼ਦੂਰਾ ਨੂੰ ਸਮਰਪਿਤ ਰਾਸ਼ਟਰੀ ਸ਼ੋਕ ਦਿਵਸ ਮਨਾਉਣ ਦੌਰਾਨ ਕੀਤੀ। ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅਚਨਚੇਤ ਲਾਕਡਾਊਨ ਲਗਾਉਣ ਕਾਰਨ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰਨਾ ਪਿਆ ਹੈ। ਪਹਿਲਾ ਰੇਲ ਗੱਡੀਆਂ ਤੇ ਬੱਸਾਂ ਬੰਦ ਕਰ ਦਿੱਤੀਆਂ ਗਈਆਂ, ਫਿਰ ਪੁਲਿਸ ਨੇ ਨਾਕੇ ਲਾ ਕੇ ਸੜਕਾਂ ਵੀ ਬੰਦ ਕਰ ਦਿਤੀਆਂ। ਬੇਵਸ, ਲਾਚਾਰ ਤੇ ਭੁੱਖੇ ਭਾਣੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਘਰਾਂ ਨੂੰ ਜਾਣ ਲਈ ਰੇਲ ਪਟਰੀਆ ਰਾਹੀਂ ਨਿਕਲ ਤੁਰੇ। ਥਕਾਵਟ ਦੇ ਝੰਬੇ ਮਜ਼ਦੂਰਾ ਨੂੰ ਰੇਲ ਦੀ ਪਟਰੀ ‘ਤੇ ਸਿਰ ਰੱਖ ਕੇ ਸੋਣਾ ਪਿਆ। ਜਿਸ ਕਾਰਨ ਉਹ ਮੌਤ ਦੇ ਮੂੰਹ ਜਾ ਪਏ। ਇਸੇ ਤਰ੍ਹਾਂ ਪੈਦਲ ਯਾਤਰਾ ਕਰਦੇ ਸਮੇਂ ਭੁੱਖ ਪਿਆਸ ਅਤੇ ਵੱਖ-ਵੱਖ ਹਾਦਸਿਆਂ ਕਾਰਨ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜੇ ਬਾਅਦ ਵਿੱਚ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਘਰਾਂ ਵਿੱਚ ਪਹੁੰਚਾਉਣ ਲਈ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਉਸ ਵਿੱਚ ਵੀ ਕੲੀ ਖਾਮੀਆਂ ਸਨ। ਕੲੀ ਟ੍ਰੇਨਾਂ ਠੀਕ ਥਾਂ ਜਾਣ ਦੀ ਬਜਾਏ ਕਿਤੇ ਹੋਰ ਹੀ ਭਟਕਦੀਆਂ ਰਹੀਆਂ,ਜਿਸ ਕਾਰਨ ਮਜ਼ਦੂਰ ਭੁੱਖ ਪਿਆਸ ਤੇ ਗਰਮੀ ਨਾਲ ਟ੍ਰੇਨਾਂ ਵਿੱਚ ਹੀ ਮਰਦੇ ਰਹੇ। ਹਰ ਸਟੇਸ਼ਨ ਤੇ ਗੱਡੀਆਂ ਵਿਚੋਂ ਮਜ਼ਦੂਰਾਂ ਦੀਆਂ ਲਾਸ਼ਾਂ ਉਤਰਦੀਆਂ ਰਹੀਆਂ। ਇਹ ਸਧਾਰਨ ਮੌਤਾਂ ਨਹੀਂ ਬਲਕਿ ਹੁਕਮਰਾਨਾਂ ਵੱਲੋਂ ਕੀਤੇ ਕਤਲ ਹਨ। ਇਹਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਉਨ੍ਹਾਂ ਲੲੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਵਾਉਣ ਲਈ ਪੂਰੇ ਦੇਸ਼ ਵਿੱਚ ਸ਼ੋਕ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਇਸਤਰੀ ਸਭਾ ਵੱਲੋਂ ਮੰਗ ਕਰਦੇ ਹਾਂ ਕਿ ਸਭ ਮਜ਼ਦੂਰਾਂ ਲਈ ਖਾਣ-ਪੀਣ, ਰਹਿਣ ਅਤੇ ਕੰਮ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਕੋਰੋਨਾ ਮਹਾਂਮਾਰੀ ਕਾਰਨ ਜੋ ਪ੍ਰਵਾਸੀ ਮਜ਼ਦੂਰ ਆਪਣੇ ਘਰਾ ਨੂੰ ਜਾਣ ਲਈ ਮਜਬੂਰ ਹਨ,ਉਹਨਾ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾਵੇ ਅਤੇ 6 ਮਹੀਨੇ ਤੱਕ ਪ੍ਰਤੀ ਮਹੀਨਾ 10000 ਰੁਪਏ ਮਜ਼ਦੂਰਾਂ ਨੂੰ ਦਿੱਤੇ ਜਾਣ। ਇਸ ਮੌਕੇ ਪ੍ਰਭਜੀਤ, ਗੁਰਨੂਰ, ਜਸਪ੍ਰੀਤ, ਮੰਜੂ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!