3.5 C
United Kingdom
Sunday, March 8, 2026

More

    ਬੈਂਕ ਕਰਜ਼ੇ ਮੋੜਨ ਤੋਂ ਅਸਮਰੱਥ ਘਰੇਲੂ ਔਰਤਾਂ ਨੇ ਸੁਣਾਏ ਦੁੱਖੜੇ

    ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ)

    ਮੋਗਾ ਜ਼ਿਲ੍ਹੇ ਦੇ ਪਿੰਡ ਬੌਡੇ ਵਿਖੇ ਪੂਰੇ ਪਿੰਡ ਦੀਆਂ ਅੌਰਤਾਂ, ਜਿੰਨਾ ਨੇ ਘਰੇਲੂ ਲੋਨ ਚੁੱਕੇ ਹੋਏ ਸਨ, ਪਿਛਲੇ 2 ਮਹੀਨੇ ਤੋਂ ਲਾਕਡਾਊਨ ਕਰਕੇ ਬੈਂਕਾਂ ਦੁਆਰਾ ਲੲੇ ਗੲੇ ਕਰਜ਼ੇ ਨੂੰ ਵਾਪਸ ਨਾ ਕਰ ਸਕਣ ਕਰਕੇ ਪਿੰਡ ਦੀ ਧਰਮਸ਼ਾਲਾ ਵਿੱਚ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਨੌਜਵਾਨ ਪ੍ਰਵੀਨ ਸਿੰਘ, ਸ਼ਮਸ਼ੇਰ ਸਿੰਘ ਅਤੇ ਪਿੰਡ ਦੀਆਂ ਅੌਰਤਾਂ ਕੁਲਦੀਪ ਕੌਰ, ਮਹਿੰਦਰ ਕੌਰ, ਰਣਜੀਤ ਕੌਰ, ਮੌਜੂਦਾ ਪੰਚਾਇਤ ਮੈਂਬਰ , ਹਰਮੇਲ ਕੌਰ , ਕਰਮਜੀਤ ਕੌਰ, ਤੇ ਹਰਮੇਸ਼ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਅਸੀਂ ਮਜ਼ਦੂਰ ਵਰਗ ਦੇ ਲੋਕ, ਲਾਕਡਾਊਨ ਕਾਰਨ ਕੋਈ ਵੀ ਕੰਮ ਨਹੀਂ ਕਰ ਸਕਦੇ । ਸਰਕਾਰ ਦੁਆਰਾ ਸਾਨੂੰ ਘਰਾਂ ਅੰਦਰ ਤਾੜਿਆ ਗਿਆ ਹੈ, ਜਿਸ ਕਾਰਨ ਅਸੀਂ ਬੈਂਕਾਂ ਦੁਆਰਾ ਲੲੇ ਗੲੇ ਕਰਜ਼ੇ ਵਾਪਸ ਨਹੀਂ ਕਰ ਸਕਦੇ । ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ‌ । ਪੰਚ ਕੁਲਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ, ਉਸੇ ਤਰ੍ਹਾਂ ਸਾਡੇ ਕਰਜੇ ਵੀ ਮੁਆਫ਼ ਕੀਤੇ ਜਾਣ । ਵਾਰਡ ਨੰਬਰ 6 ਦੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਬੈਂਕਾਂ ਵਾਲੇ ਮੁਲਾਜ਼ਮਾਂ ਸਾਨੂੰ ਘਰ ਆ ਕਿ ਸਾਡਾ ਸਮਾਨ ਚੁੱਕਣ ਦੀਆਂ ਧਮਕੀਆਂ ਵੀ ਦੇ ਰਹੇ ਹਨ ‌‌। ਉਹਨਾਂ ਕਿਹਾ ਕਿ ਇੱਕ ਮਜ਼ਦੂਰ ਬੰਦਾ ਰੋਜ਼ਗਾਰ ਨਾਂ ਹੋਣ ਕਾਰਨ ਕੀ ਕਰੇ, ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਦੇ ਨਾਲ ਇਨਸਾਫ਼ ਕੀਤਾ ਜਾਵੇ ‌ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!