ਕਿਉਂ ਤੇਰੀ ਅੱਖ ਦੇ ਅੱਥਰੂ,ਸੁੱਕ ਗਏ ਨੇ
ਕਦੇ ਮਨੁੱਖਤਾ ‘ਤੇ ਵੀ ਰੋਇਆ ਕਰ।
ਤੂੰ ਮੋਹ ਮਾਇਆ ‘ਚ ਭੱਜਿਆ ਫਿਰਦਾ
ਕਦੇ ਚੈਨ ਦੀ ਨੀਂਦ ਵੀ ਸੋਂਇਆ ਕਰ ।
ਕਦੇ ਬੁੱਢੇ ਮਾਂ, ਬਾਪ ਲਈ ਡੰਗੰਰੀ ਬਣ
ਕਦੇ ਦੀਨ , ਦੁੱਖੀ ਲਈ ਹਿੱਕ ਚੌੜੀ ਤਣ
ਝੂਠ, ਫ਼ਰੇਬ ਨੂੰ ਮਾਰ ਦੋਗਾੜਾ
ਕਦੇ ਸੱਚ ਦੇ ਨਾਲ ਖਲੋਇਆ ਕਰ।
ਕਿਉਂ ਤੇਰੀ ਅੱਖ …………..!
ਕਿਉਂ ਰੱਬ ਦਾ ਰਾਹ ਤੂੰ ਭੁੱਲਿਆ ਏ
ਕਿਉਂ ਝੂਠੀ ਸ਼ੋਹਰਤ ‘ਤੇ ਡੁੱਲਿਆ ਏ
ਕਿਉਂ ਚਾਂਦੀ ਦੇ ਸਿੱਕਿਆਂ ‘ਤੇ ਤੁਲਿਆ ਏ
ਕਦੀ ਤੇ ਮਾਨਵਤਾ ਦੇ ਦਰਦ ਲਈ
ਤੂੰ ਅੰਦਰ ਵੜ ਵੜ ਰੋਇਆ ਕਰ
ਕਿਉਂ ਤੇਰੀ ਅੱਖ …………..!
ਕਿਉਂ ਤੂੰ ਆਪਣਾ ਚੈਨ ਗੁਆਇਆ ਈ
ਕਿਉਂ ਆਪਣਾ ਆਪ ਭੁਲਾਇਆ ਈ
ਚਿਹਰਾ ਸੋਹਣਾ ਤੇ ਮੰਨ ਕੁਮਲਾਇਆ ਈ
ਤੂੰ ਝੂਠ ਫ਼ਰੇਬ ਨੂੰ ਛੱਡਕੇ ਤੇ,
ਕਦੀ ਪ੍ਰਭ ਚਰਨੀਂ ਚਿੱਤ ਲਾਇਆ ਕਰ
ਕਿਉਂ ਤੇਰੀ ਅੱਖ …………..!
ਤੇਰੀ ਸਾਹਵਾਂ ਦੀ ਡੋਰ ਟੁੱਟ ਜਾਣੀਂ ਏ
ਤਦ ਤੇਰੀ ਮੇਰੀ, ਮੇਰੀ ਮੁੱਕ ਜਾਣੀ ਏ
ਤੇਰੀ ਚਲਦੀ ਨਬਜ਼ ਰੁੱਕ ਜਾਣੀ ਏ
ਕਦੀ ਸੱਚ ਦੀ ਰਾਹ ‘ਤੇ ਚੱਲਕੇ ਤੇ
ਕਦੇ ਕਰਮਾਂ ਦੀ ਪੋਥੀ, ਪੜਿਆ ਕਰ,
ਕਿਉਂ ਤੇਰੀ ਅੱਖ …………..!
ਰਸ਼ਮ ਦੀਆਂ ਲੀਰਾਂ ਪਾਕੇ ਤੇ, ਮਖ਼ਮਲੀ ਸੇਜ਼ ‘ਤੇ ਸੋਂਦਾ ਏ
ਭਵ ਸਾਗਰ ਚ ਡੁੱਬਿਆ ਕਦੇ, ਇਸਕ ਚ ਗੋਤੇ ਖਾਂਦਾ ਏ
ਤੂੰ ਪੰਜ ਡਾਕੂਆਂ ਤੋਂ ਕਰ ਤੋ੍ਬਾ
ਕਦੀ ਅੰਦਰ ਆਪਣੇ ਵੜਿਆ ਕਰ
ਕਿਉਂ ਤੇਰੀ ਅੱਖ …………..!
ਮਾਸਟਰ ਲਾਡੀ ਸਲੋਤਰਾ
9780418357
ਕਾਦੀਆਂ