ਦੁੱਖਭੰਜਨ ਸਿੰਘ ਰੰਧਾਵਾ
ਏਨਾ ਕੱਚਾ ਰੰਗ ਸੀਗਾ,
ਸਾਡੇ ਓਸ ਚਾਹੁਣੇਂ ਦਾ।
ਤੂੰ ਅਹਿਸਾਸ ਵੀ ਨਾ ਕਰ ਸਕੀ,
ਸਾਡੇ ਕਿਤੇ ਹੋਣੇਂ ਦਾ।
ਏਨਾ ਕੱਚਾ ਰੰਗ ਸੀਗਾ
ਸੁਣਿਆ ਸੀ ਹੁੰਦੀ ਬੁਰੀ,
ਅੱਜ ਹੋ ਗਈ ਸਾਡੇ ਨਾਲ ਨੀ।
ਸਾਥ ਦੇਣ ਵਾਲਾ ਛੱਡ ਗਿਆ,
ਈ ਮੰਦੇ ਹਾਲ ਨੀ।
ਤੈਨੂੰ ਫਰਕ ਕੀ ਪੈਣੇਂ,
ਸਾਡੇ ਏਸ ਰੋਣੇਂ ਦਾ।
ਏਨਾ ਕੱਚਾ ਰੰਗ ਸੀਗਾ
ਪਾ ਲਿਆ ਤੂੰ ਚੋਗਾ ਸਾਡਾ,
ਦਿਲ ਸੀ ਨਿਆਣਾ ਨੀ।
ਸੀ ਤੇਰਾ ਹੁਸਨ ਤੇ ਸਾਦਾ ਪਨ,
ਸੁੱਚੜਾ ਸਿਆਣਾਂ ਨੀ।
ਤੂੰ ਕੌਡੀ ਵੀ ਨਾ ਮੁੱਲ ਪਾਇਆ,
ਦਿਲ ਦੇ ਖਿਡੌਣੇ ਦਾ।
ਏਨਾ ਕੱਚਾ ਰੰਗ ਸੀਗਾ
ਤੂੰ ਚੁਣ ਕੇ ਗੁਲਾਬ ਲੈ ਗਈ,
ਤੇ ਸਾਡੇ ਹਿੱਸੇ ਖਾਰ ਨੀ।
ਕੀਤਾ ਇਸ਼ਕ ਹਕੀਕੀ ਤੈਨੂੰ ਨਾ,
ਭੋਰਾ ਇਤਬਾਰ ਨੀ।
ਮੌਕਾ ਵੀ ਨਾ ਦਿੱਤਾ ਤੂੰ ਤਾਂ,
ਨੀ ਸਾਨੂੰ ਪਛਤਾਉਣੇਂ ਦਾ।
ਏਨਾ ਕੱਚਾ ਰੰਗ ਸੀਗਾ
ਏ ਸਾਰੇ ਦੋਸ਼ ਨੇ ਮੁਕੱਦਰਾਂ ਦੇ,
ਤੇਰੇ ਮੇਰੇ ਵਿੱਚ ਦੂਰੀ ਏ।
ਮੌਤਲੋਕ ਵੀ ਵਿਖਾ ਦੇਂਦੀ,
ਮੈਨੂੰ ਤੇਰੀ ਏ ਜੋ ਘੂਰੀ ਏ।
ਅਸਰ ਮਾੜਾ ਪਿਆ ਜਾਪੇ,
ਕਿਰਦਾਰ ਮੇਰੇ ਬੌਣੇ ਦਾ।
ਏਨਾ ਕੱਚਾ ਰੰਗ ਸੀਗਾ
ਭੁੱਲਣਾ ਮੈਂ ਚਾਹੁੰਦਾ ਨਈਂ,
ਜੋ ਤੇਰੇ ਮੇਰੇ ਵਿੱਚ ਹੋ ਗਈ।
ਨੀ ਦੂਰ ਦੂਰ ਰਹਿ ਕੇ ਵੀ,
ਰੱਬੀ ਕੋਈ ਖਿੱਚ ਹੋ ਗਈ।
ਦੁੱਖਭੰਜਨ ਨੂੰ ਉਡੀਕੜਾ ਏ,
ਸਾਹ ਦੇ ਪ੍ਰਾਹੁਣੇ ਦਾ।
ਏਨਾ ਕੱਚਾ ਰੰਗ ਸੀਗਾ,
ਸਾਡੇ ਓਸ ਚਾਹੁਣੇਂ ਦਾ।