
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)
ਨਿਹਾਲ ਸਿੰਘ ਵਾਲਾ ਦੇ ਪਿੰਡ ਬੌਡੇ ਦੀ ਪੰਚਾਇਤ ਵੱਲੋਂ ਪਿੰਡ ਦੇ ਐਨਆਰਆਈਜ਼, ਕਲੱਬਾਂ ਤੇ ਹੋਰ ਸਮਾਜ ਸੇਵੀਆਂ ਦੀ ਸਹਾਇਤਾ ਨਾਲ 250 ਘਰਾਂ ਨੂੰ ਰਾਸ਼ਣ ਦੀਆਂ ਕਿੱਟਾਂ ਤਕਸੀਮ ਕੀਤੀਆਂ। ਇਸ ਸਮੇਂ ਸਰਪੰਚ ਜਸਵਿੰਦਰ ਸਿੰਘ, ਜੁਗਿੰਦਰ ਸਿੰਘ ਕਨੇਡਾ ਸਾਬਕਾ ਸਰਪੰਚ,ਮਾਸਟਰ ਭਾਨ ਸਿੰਘ,ਸੁਰਜੀਤ ਸਿੰਘ ਕਨੇਡਾ,ਮਾਸਟਰ ਹਰਜੰਟ ਸਿੰਘ ਅਧਿਆਪਕ ਆਗੂ,ਅਮਰਜੀਤ ਸਿੰਘ ਪੰਚ, ਹੌਲਦਾਰ ਗਗਨਦੀਪ ਸਿੰਘ,ਮੇਜਰ ਸਿੰਘ ਪੰਚ,ਰਣਧੀਰ ਸਿੰਘ,ਪ੍ਰਧਾਨ ਮਨਦੀਪ ਮੰਨਾ,ਸਿਕੰਦਰ ਸਿੰਘ ਪ੍ਰਧਾਨ,ਡਾਕਟਰ ਜੱਸੀ,ਅਮਰਜੀਤ ਸਿੰਘ ਪੰਚ,ਰਣਧੀਰ ਸਿੰਘ ਪੰਚ,ਕ੍ਰਿਪਾਲ ਸਿੰਘ ਜੱਟ, ਕੱਤਰ ਸਿੰਘ,ਜੁਗਿੰਦਰ ਸਿੰਘ ,ਪਰਮਿੰਦਰ ਸਿੰਘ ਪੰਚ ਆਦਿ ਸਮੇਤ ਪਿੰਡ ਦੇ ਪਤਵੰਤੇ ਮੋਹਤਵਰ ਮੌਜੂਦ ਸਨ।