2.1 C
United Kingdom
Saturday, March 7, 2026

More

    ਮਜ਼ਦੂਰ ਆਬਾਦੀ ‘ਚ ਠੇਕਾ ਖੋਲ੍ਹਣ ਦਾ ਹੋ ਰਿਹੈ ਜਬਰਦਸਤ ਵਿਰੋਧ

    ਲੌਕ ਡਾਊਨ ਦੀ ਆੜ ਚ ਠੇਕੇ ਦਾ ਲੌਕ ਆਨ ਨਹੀਂ ਹੋਣ ਦਿੱਤਾ ਜਾਵੇਗਾ-ਨੌਜਵਾਨ ਆਗੂ

    ਮੋਗਾ (ਮਿੰਟੂ ਖੁਰਮੀ )

    ਮੋਗਾ ਜ਼ਿਲ੍ਹਾ ਦੇ ਪਿੰਡ ਹਿੰਮਤਪੁਰਾ ਚ ਬਿਲਾਸਪੁਰ ਰੋਡ ਤੇ ਮਜ਼ਦੂਰ ਘਰਾਂ ਦੇ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਦੀਆਂ ਕੋਸ਼ਿਸਾਂ ਦੇ ਵਿਰੋਧ ਚ ਸੈਂਕੜੇ ਮਜ਼ਦੂਰ ਮਰਦ ਔਰਤਾਂ ਨੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਦਿਆਂ ਐਸ ਡੀ ਐਮ ਨਿਹਾਲ ਸਿੰਘ ਨੂੰ ਵੱਟਸਐਪ ਰਾਹੀਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਤੇ ਅੰਬੇਡਕਰੀ ਨੌਜਵਾਨ ਆਗੂ ਸੋਨੀ ਹਿੰਮਤਪੁਰਾ ਨੇ ਕਿਹਾ ਕਿ ਪਿੰਡ ਹਿੰਮਤਪੁਰਾ ਚ ਪਹਿਲਾਂ ਬੀਹਲੇ ਵਾਲੇ ਰਾਹ ਤੇ ਸ਼ਰਾਬ ਦਾ ਠੇਕਾ ਲੋਕਾਂ ਦੇ ਸ਼ੰਘਰਸ ਤੋਂ ਬਾਅਦ ਚ ਚੁੱਕਿਆ ਗਿਆ ਸੀ। ਪਰ ਅੱਜ ਸ਼ਰਾਬ ਦੇ ਠੇਕੇਦਾਰ ਬਿਲਾਸਪੁਰ ਵਾਲੇ ਰਾਹ ਤੇ ਸੰਘਣੀ ਮਜ਼ਦੂਰ ਆਬਾਦੀ ਦੇ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸਨੂੰ ਸ਼ੰਘਰਸਸ਼ੀਲ ਮਜ਼ਦੂਰ ਕਦੇ ਵੀ ਬਣਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਰਾਬ ਦੇ ਠੇਕੇਦਾਰ ਦਾ ਫਿਕਰ ਕਰਨ ਦੀ ਬਜਾਏ ਲਾਕਡਾਊਨ ਦੀ ਮਾਰ ਕਾਰਨ ਦੁੱਖੀ ਮਜ਼ਦੂਰ ਪਰਿਵਾਰਾਂ ਦੀ ਸਾਰ ਲਵੇ, ਜਿੰਨ੍ਹਾਂ ਦੀ ਲੁੱਟ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਆਰ ਬੀ ਆਈ ਦੀਆਂ ਹਦਾਇਤਾਂ ਦੀ ਧੱਜੀਆਂ ਉਡਾ ਕੇ ਕੀਤੀ ਜਾ ਰਹੀ ਹੈ। ਇਸ ਮੌਕੇ ਬਿੱਟੂ ਸਿੰਘ ਗੁਰਮੁੱਖ ਸਿੰਘ ਹਰਪ੍ਰੀਤ ਸਿੰਘ ਵੀਰਪਾਲ ਕੌਰ ਬਲਜੀਤ ਕੌਰ ਮੰਗਾ ਸਿੰਘ ਪੰਚ ਆਦਿ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕੇਦਾਰਾਂ ਦਾ ਕੰਮ ਤੁਰੰਤ ਨਾ ਰੋਕਿਆ ਤਾਂ ਕੱਲ੍ਹ ਤੋਂ ਪੱਕਾ ਮੋਰਚਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!