10.2 C
United Kingdom
Monday, May 20, 2024

More

    ਮਿੰਨੀ ਕਹਾਣੀ- ਸਮਾਜ ਦੇ ਦੁਸ਼ਮਣ

    ਉਹ ਆਪਣੀਆਂ ਹੀ ਸੋਚਾਂ ਅੰਦਰ ਮਗਨ ਹੋ ਕੇ ਸਾਈਕਲ ਤੇ ਘਰ ਪਰਤ ਰਿਹਾ ਸੀ ।ਮਹੀਨੇ ਭਰ ਤੋਂ ਉਹ ਦਿਹਾੜੀ ਨਹੀਂ ਗਿਆ ਸੀ।ਹੁਣ ਕਰਫਿਊ ਖੁੱਲੇ ਤੋਂ ਬਾਅਦ ਅੱਜ ਹੀ ਉਸਨੂੰ ਕੰਮ ਮਿਲਿਆ ਸੀ।ਦਿਹਾੜੀ ਤਾਂ ਭਾਵੇਂ ਦੋ ਸੌ ਰੁਪਏ ਹੀ ਮਿਲੀ ਸੀ ਪਰ ਉਹ ਬਹੁਤ ਖੁਸ਼ ਨਜਰ ਆ ਰਿਹਾ ਸੀ।ਉਸ ਦਾ ਮਹੀਨਾ ਸਰਕਾਰੀ ਰਾਸ਼ਨ ਦੀ ਕਿੱਟ ਨੂੰ ਉਡੀਕਦੇ ਉਡੀਕਦੇ ਤਕਰੀਬਨ ਭੁੱਖਣ ਭਾਣੇ ਹੀ ਬੀਤਿਆ ਸੀ ।ਬੇਸ਼ੱਕ ਹੁਣ ਵੀ ਤਾਲਾ ਬੰਦੀ ਹੈ ਪਰ ਅੱਜ ਉਸਨੂੰ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਹ ਆਪਣੀ ਮਿਹਨਤ ਦੇ ਪੈਸਿਆਂ ਨਾਲ ਆਪਣੇ ਪਰਿਵਾਰ ਦਾ ਢਿੱਡ ਭਰੇਗਾ।ਅਚਾਨਕ ਉਸ ਦੇ ਕੰਨਾਂ ਵਿੱਚ ਅਵਾਜ ਪਈ ਤੇ ਸਾਈਕਲ ਦੇ ਹੈਂਡਲ ਤੇ ਪੁਲਸੀਏ ਦਾ ਡੰਡਾ ਵੱਜਿਆ”ਰੁਕ ਓਏ ਸਮਾਜ ਦੇ ਦੁਸ਼ਮਣਾਂ।ਮਾਸਕ ਨੀ ਪਹਿਨਿਆ”।”ਜਨਾਬ ਵਲ੍ਹੇਟ ਲੈਣਾ ਕੱਪੜਾ ।ਮੇਰੇ ਕੋਲ ਮਾਸਕ ਤਾਂ ਹੈਨੀ”।ਇੰਨੇ ਚਿਰ ਵਿੱਚ ਕੁਰਸੀ ਤੇ ਬੈਠੇ ਥਾਣੇਦਾਰ ਨੇ ਚਲਾਨ ਕੱਟ ਕੇ ਉਸਦੇ ਹੱਥ ਫੜਾ ਦਿੱਤਾ ਤੇ ਪੂਰੇ ਪੁਲਸੀਆ ਰੋਹਬ ਨਾਲ ਕਿਹਾ “ਦੋ ਸੌ ਕੱਢ ਉਏ ਤੇ ਅੱਗੇ ਤੋਂ ਮੂੰਹ ਢਕ ਕੇ ਰੱਖਣਾ ਹੈ ।ਸਾਲਾ ਬਿਮਾਰੀ ਫੈਲਾਉਂਦਾ ਫਿਰਦਾ”।ਜਨਾਬ ਮਹੀਨੇ ਮਗਰੋਂ ਤਾਂ ਕਮਾਏ ਆ ਦੋ ਸੌ ।”ਮੈਨੂੰ ਨੀ ਪਤਾ ਦੋ ਸੌ ਕੱਢ।ਬੇਬਸ ਹੋਏ ਨੇ ਸਿਰ ਵਿੱਚ ਦੁਪੱਟੇ ਦੇ ਲੜ ਚੋ ਪੈਸੇ ਕੱਢੇ ਤੇ ਥਾਣੇਦਾਰ ਨੂੰ ਕੰਬਦੇ ਹੱਥਾਂ ਨਾਲ ਫੜਾ ਦਿੱਤੇ ।ਉਹ ਕਦੇ ਥਾਣੇਦਾਰ ਵੱਲ ਤੇ ਕਦੇ ਚਲਾਨ ਵੱਲ ਦੇਖਦਾ ਠੱਗਿਆ ਮਹਿਸੂਸ ਕਰਦਾ ਸਾਈਕਲ ਦੇ ਪੈਡਲ ਮਾਰਦਾ ਸੋਚ ਰਿਹਾ ਸੀ ਕੀ ਵਾਕਈ ਉਹ ਸਮਾਜ ਦਾ ਦੁਸ਼ਮਣ ਹੈ ?????

    ਸੀਰਾ ਗਰੇਵਾਲ ਰੌਂਤਾ

    9878077279

    PUNJ DARYA

    Leave a Reply

    Latest Posts

    error: Content is protected !!