4.2 C
United Kingdom
Saturday, March 7, 2026

More

    ਪੁਲਿਸ ਨੇ ਜ਼ਬਤ ਕੀਤੀ ਜੁੱਤੀਆਂ ਦੇ ਬਕਸੇ ਅਤੇ ਬੈਗਾਂ ਵਿੱਚ ਭਰੀ £1 ਮਿਲੀਅਨ ਪੌਂਡ ਰਾਸ਼ੀ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਪੁਲਿਸ ਨੇ ਹਰਿੰਗੀ ਦੇ ਇੱਕ ਘਰ ਵਿੱਚ ਛਾਪਾ ਮਾਰ ਕੇ ਜੁੱਤੀਆਂ ਦੇ ਬਕਸੇ ਅਤੇ ਬੈਗਾਂ ਵਿੱਚ ਰੱਖੇ ਲਗਭਗ 1 ਮਿਲੀਅਨ ਪਾਊਂਡ ਦੀ ਨਕਦੀ ਜ਼ਬਤ ਕੀਤੀ ਹੈ। ਇਸ ਛਾਪੇ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਮੰਗਲਵਾਰ (26 ਮਈ) ਸ਼ਾਮ ਨੂੰ ਕੋਲਨੀ ਹੈਚ ਲੇਨ ‘ਤੇ ਇਕ ਕਾਰ ਪਾਰਕ ਵਿੱਚ ਇੱਕ 31 ਸਾਲਾ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸੀ ਦੌਰਾਨ ਉਸ ਕੋਲੋਂ £12,000 ਦੀ ਨਕਦ ਰਾਸ਼ੀ ਪ੍ਰਾਪਤ ਕੀਤੀ ਸੀ ਪਰ ਉਹ ਇਹ ਗੱਲ ਸਾਬਿਤ ਨਹੀਂ ਕਰ ਸਕਿਆ ਸੀ ਕਿ ਉਸਦੇ ਕੋਲ ਇਹ ਰਕਮ ਕਿੱਥੋਂ ਆਈ ਸੀ।ਉਸਨੂੰ ਅਪਰਾਧ ਐਕਟ ਤਹਿਤ ਕਾਰਵਾਈ ਕਰਨ ਦੇ ਬਾਅਦ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਅਧਿਕਾਰੀਆਂ ਨੇ ਹਰਿੰਗੀ ਵਿੱਚ ਉਸ ਦੇ ਘਰ ਦੀ ਤਲਾਸ਼ੀ ਲਈ ਗਈ।ਇਸ ਮੌਕੇ ਉਨ੍ਹਾਂ ਨੇ ਜੁੱਤੀਆਂ ਦੇ ਡੱਬਿਆਂ ਅਤੇ ਬੈਗਾਂ ਵਿੱਚ ਲਗਭਗ 10 ਲੱਖ ਪਾਊਂਡ ਦੀ ਨਕਦੀ ਹੈ ਅਤੇ ਕਈ ਪਾਸਪੋਰਟ ਵੀ ਜ਼ਬਤ ਕੀਤੇ। ਮੁੱਖ ਇੰਸਪੈਕਟਰ ਸ਼ੌਨ ਵ੍ਹਾਈਟ ਨੇ ਕਿਹਾ ਕਿ ਅਸੀਂ ਲਗਭਗ 1 ਮਿਲੀਅਨ ਜ਼ਬਤ ਕਰ ਲਏ ਹਨ। ਇਸ ਤਰ੍ਹਾਂ ਜ਼ਿਆਦਾ ਨਕਦੀ ਬੈਂਕ ਖਾਤੇ ਵਿੱਚ ਨਾ ਰੱਖੀ ਹੋਣ ਦਾ ਕੋਈ ਉਚਿਤ ਕਾਰਨ ਨਹੀਂ ਹੈ। ਫਿਲਹਾਲ ਸ਼ੱਕੀ ਵਿਅਕਤੀ ਪੁਲਿਸ ਹਿਰਾਸਤ ਵਿੱਚ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!