7.9 C
United Kingdom
Saturday, March 7, 2026

More

    ਕਿਸਾਨਾਂ ਦੀ ਅਸਲ ਜਿੰਦਗੀ ‘ਤੇ ਅਧਾਰਿਤ ਗੀਤ “ਜੱਟ ਜਿਹਾ ਸਾਧ” (ਕੋਈ ਨਾ)- “ਇੰਦਰਜੀਤ ਨਿੱਕੂ”

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ)

    ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਮਿੱਠੀ ਅਵਾਜ ਅਤੇ ਸੋਹਣੀ ਪੇਚਾਂ ਵਾਲੀ ਪੱਗ ਨਾਲ ਵੱਖਰੀ ਪਹਿਚਾਣ ਰੱਖਣ ਵਾਲੇ ਗਾਇਕ ਇੰਦਰਜੀਤ ਨਿੱਕੂ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਉਹਨਾਂ ਸਭ ਗੀਤਾਂ ਨੂੰ ਰੱਝਵਾਂ ਪਿਆਰ ਮਿਲਿਆ। ਪੰਜਾਬੀ ਸੱਭਿਆਚਾਰਕ ਗੀਤ ਪੰਜੇਬਾਂ ਵਾਲੀ ਕੌਣ ਏ, ਕਿਵੇਂ ਚਿਣਦਾ ਸੋਹਣਿਆਂ,ਮੇਰਾ ਰੁੱਸਣ ਨੂੰ ਜੀਅ ਕਰਦਾ, ਸੁਣ ਵੇ ਰੱਬਾ, ਕਰੋਨਾ ਦੇ ਟਾਇਮ ਤੇ ਆਪਣੀ ਤਰਫੋਂ ਘਰਾਂ ਚ ਰਹਿਣ ਦਾ ਸੁਨੇਹਾ ਮਾਲਕਾ ਮੇਹਰ ਕਰੀਂ, ਹੋਵੇ ਜਾਂ ਫਿਰ ਧਾਰਮਿਕ ਗੀਤ ਬਾਬਾ ਨਾਨਕ ਨਾਲ ਮੇਰੇ, ਜਿਗਰ ਦੇ ਟੁਕੜੇ ਸਾਹਿਬਜ਼ਾਦਿਆਂ ਦਾ ਵਿਆਹ। ਇੱਕ ਵਧੀਆ ਕਲਾਕਾਰ ਹੁੰਦਿਆਂ ਹੋਇਆਂ ਸਮੇਂ ਦਾ ਹਾਣੀ ਬਣ ਕੇ ਨਿੱਕੂ ਨੇ ਹਮੇਸ਼ਾਂ ਹੀ ਪਰਿਵਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ। ਪੰਜਾਬ ਦੀ ਕਿਸਾਨੀ ਨੂੰ ਮੱਦੇਨਜਰ ਰੱਖਦਿਆਂ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਇੰਦਰਜੀਤ ਨਿੱਕੂ ਨੇ ਗੀਤ “ਜੱਟ ਜਿਹਾ ਸਾਧ” (ਕੋਈ ਨਾ) ਜਿਸ ਵਿੱਚ ਕਿਸਾਨ ਪਿਓ ਧੀ ਵਲੋਂ ਜਿੰਮੀਦਾਰਾਂ ਨਾਲ ਹੁੰਦੀ ਤਰਾਸਦੀ ਨੂੰ ਬਿਆਨ ਕੀਤਾ ਗਿਆ ਹੈ। ਕਰਜੇ ਹੇਠ ਦੱਬੇ ਕਿਸਾਨ ਦੀ ਫਸਲ ਜਦੋਂ ਕੁਦਰਤੀ ਕਰੋਪੀ ਨਾਲ ਤਬਾਹ ਹੁੰਦੀ ਹੈ ਤਾਂ ਕਰਜਈ ਕਿਸਾਨ ਆਤਮਹੱਤਿਆ ਕਰਨ ਤੱਕ ਆ ਉਤਰਦਾ ਹੈ।

    ਅਜਿਹੀ ਹੀ ਅਸਲੀਅਤ ਬਿਆਨ ਕਰਦਾ ਗੀਤਕਾਰ “ਹੈਪੀ ਮਨੀਲਾ” ਦੀ ਕਲਮ ਦਾ ਲਿਖਿਆ ਇਹ ਗੀਤ ਜਿਸ ਦਾ ਵੀਡੀਓ ਫਿਲਮਾਂਕਣ ਹਰਪ੍ਰੀਤ ਮਠਾਰੂ ਨੇ ਕੀਤਾ ਹੈ ਜੋ ਕਿ ਜਲਦ ਹੀ ਯੂ ਟਿਊਬ ਤੇ ਵੇਖਣ ਨੂੰ ਮਿਲੇਗਾ। ਰੰਗਰੂਪ ਸੰਧੂ ਦੇ ਸੰਗੀਤ ਵਿੱਚ ਸ਼ਿੰਗਾਰੇ ਇਸ ਗੀਤ ਨੂੰ ਜਸਕਰਨ ਸਿੰਘ ਅਤੇ ਨਵਨੀਤ ਸ਼ਰਮਾ ਵਲੋਂ ਰਮਨ ਪ੍ਰੋਡਕਸ਼ਨ ਇੰਦਰਜੀਤ ਨਿੱਕੂ ਅਤੇ ਹੈਪੀ ਮਨੀਲਾ ਦੀ ਪੇਸ਼ਕਸ਼ ਚ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!