ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪੁਸ਼ਟੀ ਕੀਤੀ ਹੈ ਕਿ ਸਕੂਲ ਅਤੇ ਕੁਝ ਕਾਰੋਬਾਰੀ ਦੁਕਾਨਾਂ ਸੋਮਵਾਰ ਤੋਂ ਦੁਆਰਾ ਖੋਲੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਨਰਸਰੀਆਂ ਅਤੇ ਹੋਰ ਸ਼ੁਰੂਆਤੀ ਸਾਲਾਂ ਦੀਆਂ ਕਲਾਸਾਂ ਨੂੰ ਮੁੜ ਖੋਲ੍ਹਣ ਦੇ ਸਵਾਗਤ ਵਿੱਚ ਪਹਿਲੇ ਅਤੇ ਛੇਵੇਂ ਸਾਲ ਦੇ ਵਿਦਿਆਰਥੀਆਂ ਦੇ ਵਾਪਸ ਸਕੂਲ ਜਾਣ ਲਈ ਹਰੀ ਝੰਡੀ ਦਿੱਤੀ ਹੈ। ਜੌਹਨਸਨ ਨੇ ਕਿਹਾ ਕਿ ਸੈਕੰਡਰੀ ਸਕੂਲ ਵਿੱਚ 10 ਸਾਲ ਅਤੇ 12 ਵੀਂ ਦੇ ਵਿਦਿਆਰਥੀਆਂ ਲਈ 15 ਜੂਨ ਤੋਂ ਫੇਸ-ਟੂ-ਫੇਸ ਸਮਾਂ ਦੇਣਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ 1 ਜੂਨ ਨੂੰ ਦੁਕਾਨਾਂ ਅਤੇ ਕਾਰਾਂ ਦੇ ਸ਼ੋਅਰੂਮ ਆਦਿ ਨੂੰ ਖੋਲਣ ਦਾ ਐਲਾਨ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਅਸੀਂ ਜਾਣਦੇ ਹਾਂ ਕਿ ਖ਼ਾਸਕਰ ਛੋਟੇ ਬੱਚਿਆਂ ਦੇ ਵਾਇਰਸ ਤੋਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਸ ਲਈ ਪਹਿਲਾਂ ਉਹਨਾਂ ਲਈ ਸਕੂਲ ਸੁਰੂ ਕੀਤੇ ਜਾ ਰਹੇ ਹਨ, ਜਿਸ ਨਾਲ ਕਿ ਪੜਾਈ ਦਾ ਜਿਆਦਾ ਨੁਕਸਾਨ ਨਾ ਹੋਵੇ।