14.8 C
United Kingdom
Saturday, June 6, 2026

More

    ਇੰਗਲੈਂਡ ‘ਚ ਡੈਂਟਲ ਸਰਜਰੀਆਂ ਨੂੰ ਦੁਬਾਰਾ ਖੋਲ੍ਹਣ ਬਾਰੇ ਕੀ ਹੋਇਆ ਐਲਾਨ??

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਇੰਗਲੈਂਡ ਵਿੱਚ ਦੰਦਾਂ ਦੇ ਇਲਾਜ ਲਈ ਸਰਜਰੀਆਂ ਤੇ ਕਲੀਨਿਕਾਂ ਨੂੰ 8 ਜੂਨ ਤੋਂ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ ਬਸ਼ਰਤੇ ਉਨ੍ਹਾਂ ਕੋਲ ਸੁਰੱਖਿਆ ਦੇ ਕਾਫ਼ੀ ਉਪਾਅ ਹੋਣੇ ਚਾਹੀਦੇ ਹਨ। 25 ਮਾਰਚ ਨੂੰ ਲਾਕਡਾਊਨ ਕਰਕੇ ਡੈਂਟਲ ਸਰਜਰੀਆਂ ਤੇ ਕਲੀਨਿਕਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ,  ਸਿਰਫ ਐਮਰਜੈਂਸੀ ਇਲਾਜ ਹੀ ਜਾਰੀ ਸੀ। ਪਰ ਹੁਣ ਇਸ ਦੇ ਸੰਬੰਧ ਵਿੱਚ ਇੰਗਲੈਂਡ ਦੇ ਮੁੱਖ ਡੈਂਟਲ ਅਧਿਕਾਰੀ ਸਾਰਾ ਹਰਲੀ ਨੇ ਕਿਹਾ ਕਿ ਦੰਦਾਂ ਦੇ ਸਭ ਤਰਾ੍ਂ ਦੇ ਇਲਾਜ ਸੋਮਵਾਰ, 8 ਜੂਨ ਤੋਂ ਸ਼ੁਰੂ ਹੋਣਗੇ ਪਰ ਫਿਰ ਵੀ ਸੇਵਾਵਾਂ ਦਾ  ਮੁਲਾਂਕਣ ਕੀਤਾ ਜਾਵੇਗਾ ਕਿ ਉਨ੍ਹਾਂ ਕੋਲ  ਲੋੜੀਂਦੇ ਆਈਪੀਸੀ ਅਤੇ ਪੀਪੀਈ ਦੇ ਜਰੂਰੀ ਪ੍ਰਬੰਧ ਹਨ ਜਾਂ ਨਹੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!