7.5 C
United Kingdom
Sunday, March 8, 2026

More

    ਸਮਿਆਂ ਦਾ ਹਾਣੀ ਗਾਇਕ “ਸੋਨੂੰ ਵਿਰਕ”

    ਹਰਵਿੰਦਰ ਜੱਸੋਵਾਲ

    9814137080

    ਚੰਗੀਆ ਰੂਹਾਂ ਦਾ ਸੁਮੇਲ ਨੌਜਵਾਨ ਰੂਹ, ਗੋਰਾ ਰੰਗ ਸਟੇਜਾਂ ਦਾ ਧਨੀ, ਮਿਲਾਪਿੜਾ ਸੁਭਾਅ ਪਹਿਲੀ ਮਿਲਣੀ ‘ਚ ਮੋਹ ਲੈਣ ਵਾਲਾ ਹਨੇਰੀਆ ਦਾ ਟਾਕਰਾ ਕਰਕੇ ਸਮਿਆ ਦਾ ਹਾਣੀ ਬਣ ਖੜਾ ਰਹਿਣਾ ਇਹ ਸਾਰੀਆਂ ਤਾਰੀਫ਼ਾਂ ਆਉਦੀਆਂ ਨੇ ਪੰਜਾਬੀ ਗਾਇਕ ਸੋਨੂੰ ਵਿਰਕ ਦੇ ਹਿੱਸੇ।
    ਸੋਨੂੰ ਵਿਰਕ ਨਾਲ ਕੀਤੀ ਸੰਖੇਪ ਜਿਹੀ ਮੁਲਾਕਾਤ ਦੇ ਕੁੱਝ ਅੰਸ਼ ਪੇਸ਼ ਕਰਨ ਦੀ ਖੁੁਸ਼ੀ ਲੈ ਰਹੇ ਹਾਂ।


    ?ਸੋਨੂੰ ਵਿਰਕ ਜੀ ਗਾਇਕੀ ਦਾ ਆਗਾਜ ਕਿੱਥੋ ਕੀਤਾ ਤੇ ਪਰਿਵਾਰ ਬਾਰੇ ਵੀ ਚਾਨਣਾ ਪਾਉ।
    -ਵੀਰ ਜੀ ਮੇਰਾ ਭਰਾ ਕਰਮਜੀਤ ਵਿਰਕ ਗਾਇਕ ਸੀ। ਜਿਸ ਤੋ ਪ੍ਰਭਾਵਿਤ ਹੋ ਕੇ ਮੈ ਗਾਇਕੀ ਵੱਲ ਆਇਆ। ਅਸੀ ਚਾਰ ਭਰਾ ਹਾਂ, ਕਰਮਜੀਤ ਵਿਰਕ ਸਭ ਤੋ ਵੱਡਾ ਹੈ ਤੇ ਮੈ ਸਭ ਤੋ ਛੋਟਾ ਹਾਂ, ਤੇ ਮੇਰੇ ਪਰਿਵਾਰ ਵਿਚ ਮੇਰੀ ਧਰਮ ਪਤਨੀ ਜਗਰਾਜ ਕੌਰ ਤੇ ਮੇਰੀਆ ਦੋ ਬੇਟੀਆ ਨੂਰਕਮਲ ਕੌਰ ਤੇ ਮਨਰੀਤ ਕੌਰ ਨੇ।
    ? ਕੀ ਪਰਿਵਾਰ ਗਾਉਣ ਚ ਤੁਹਾਡਾ ਸਹਿਯੋਗ ਦਿੰਦਾ ਹੈ?
    -ਹਾਂਜੀ, ਮੇਰੀ ਧਰਮ ਪਤਨੀ ਪ੍ਰਸਿੱਧ ਲੋਕ ਗਾਇਕ ਸਵਰਗਵਾਸੀ ਕਰਮਜੀਤ ਧੂਰੀ ਜੀ ਦੀ ਬੇਟੀ ਹੈ ਜੀ, ਤੇ ਉਹਨਾਂ ਦਾ ਭਰਾ ਮਿੰਟੂ ਧੂਰੀ ਵੀ ਗਾਇਕ ਹੈ। ਇਸ ਕਰਕੇ ਪਿੱਛੋ ਉਹਨਾ ਦੇ ਘਰ ਦਾ ਮਾਹੌਲ ਵੀ ਗਾਇਕੀ ਵਾਲਾ ਹੋਣ ਕਰਕੇ ਤੇ ਹੁਣ ਵੀ ਗਾਇਕੀ ਵਾਲਾ ਹੈ। ਉਹਨਾਂ ਦਾ ਮੈਨੂੰ ਬਹੁਤ ਸਹਿਯੋਗ ਹੈ।
    ? ਉਸਤਾਦ ਕਿਸਨੂੰ ਧਾਰਿਆ ਤੇ ਸਟੇਜਾ ਦਾ ਗਿਆਨ ਕਿਸ ਤੋ ਪ੍ਰਾਪਤ ਹੋਇਆ ।
    -ਮੇਰੇ ਉਸਤਾਦ ਪਟਿਆਲਾ ਘਰਾਨੇ ਤੋ ਉਸਤਾਦ ਪੰਡਤ ਮੋਹਨ ਲਾਲ ਬੱਲੋ ਜੀ ਜੋ ਕਿ ਹੁਣ ਨਹੀ ਰਹੇ ਤੇ ਸਟੇਜਾਂ ਦੀਆਂ ਬਰੀਕੀਆ ਮੈ ਆਪਣੇ ਭਰਾ ਕਰਮਜੀਤ ਵਿਰਕ ਦੇ ਸਵਰਗਵਾਸੀ ਗਾਇਕ ਫਕੀਰ ਚੰਦ ਪਤੰਗ ਜੀ ਤੋ ਬਾਖੂਬੀ ਸਿੱਖੀਆਂ।
    ? ਹੁਣ ਤੱਕ ਆਪਣੀ ਗਾਇਕੀ ਦਾ ਲੋਹਾ ਦੇਸ਼ ਤੇ ਵਿਦੇਸ਼ਾਂ ਵਿਚ ਕਿਥੇ-ਕਿਥੇ ਮੰਨਵਾ ਚੁੱਕੇ ਹੋ?

    -ਜੱਸੋਵਾਲ ਵੀਰ ਮੈ ਵਿਦੇਸ਼ਾ ਵਿਚ ਅਮਰੀਕਾ, ਕਨੇਡਾਂ, ਜਰਮਨ, ਇਟਲੀ, ਨਿਉਜੀਲੈਡ, ਸਵੀਡਨ, ਡੈਨਮਾਰਕ, ਬੈਲਜੀਅਮ, ਫਿਨਲੈਡ, ਆਦਿ ਵਿਦੇਸ਼ਾਂ ਵਿਚ ਅਤੇ ਉੱਤਰੀ ਜੋਨ ਸਭਿਆਚਾਰਕ ਕੇਦਰਾਂ ਵਲੋ ਜੰਮੂ, ਸ਼੍ਰੀ ਨਗਰ, ਲੇਹ ਲਦਾਖ, ਕੋਟਾ ਬੂੰਦੀ ਆਦਿ ਬਹੁਤ ਥਾਵਾ ਤੇ ਆਪਣੀ ਕਲਾ ਦੇ ਜੋਹਰ ਵਿਖਾ ਚੁੱਕਾ ਹਾਂ ।
    ? ਵਿਰਕ ਸਾਹਿਬ ਤੁਹਾਡੀਆਂ ਹੁਣ ਤੱਕ ਕਿੰਨੀਆਂ ਟੇਪਾਂ ਆ ਚੁੱਕੀਆਂ ਹਨ?
    -ਮੇਰੀਆ ਹੁਣ ਤੱਕ ਦੀਆ ਟੇਪਾਂ ਜਿਸ ਵਿਚ ਸ਼ੌਕੀਨ ਮੁੰਡੇ, ਗੰਡਾਸੀ ਵੱਲੀਏ, ਬਾਈ ਜੀ ਇਸ ਤੋ ਬਾਦ ਸਿੰਗਲ ਟਰੈਕ ਦਾ ਯੁੱਗ ਆ ਗਿਆ ਸੀ।
    ? ਇਸ ਲਾਇਨ ਵਿਚ ਵਪਾਰਕ ਤੌਰ ‘ਤੇ ਕਦੋਂ ਆਏ ਤੇ ਕਿਥੇ ਕੁ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ?
    -ਜਸੋਵਾਲ ਭਾਅਜੀ ਮੈ ਸੰਨ 2001 ਵਿਚ ਆਪਣਾ ਦਫਤਰ ਖੋਲਿਆ ਸੀ। ਜੋ ਕਿ ਹੁਣ ਵੀ ਬਰਕਰਾਰ ਹੈ ਰੱਬ ਦੀ ਕ੍ਰਿਪਾ ਸਦਕਾ । ਮੇਰੇ ਨਾਲ ਨੂੰ ਇਸ ਲਾਇਨ ਵਿਚ ਬਹੁਤ ਆਏ ਤੇ ਬਹੁਤ ਚਲੇ ਗਏ ਪਰ ਰੱਬ ਦੀ ਮੇਰੇ ਦੇ ਮਿਹਰ ਹੈ ।
    ? ਸੋਨੂੰ ਵਿਰਕ ਜੀ ਤੁਹਾਡੇ ਹੁਣ ਤੱਕ ਹਿਟ ਗੀਤ ਕਿਹੜੇ ਕਿਹੜੇ ਨੇ?
    -ਭਾਜੀ ਮੇਰੇ, ਬਾਈ ਨੱਚੂਗਾ, ਜਿਨਾ ਪੈਟਰੋਲ ਤੇਰੇ ਪਿਛੇ ਫੂਕਤਾਂ ਮਿੱਤਰਾ ਦਾ ਪੰਪ ਲੱਗ ਜਾਣਾ ਸੀ, ਅਸੀ ਜਦੋ ਦੇ ਸ਼ਰੀਫ ਹੋਏ ਲੱਲੀ ਛੱਲੀ ਬਦਨਾਮ ਹੋ ਗਈ, ਮਾਂਜ ਦਿੰਦਾ ਚੱਸਕਾ ਬੇਗਾਨੀ ਨਾਰ ਦਾ, ਧੰਨਵਾਦ ਵਿਚੋਲੇ ਦਾ, ਬਾਈ ਜੀ, ਸ਼ੋਕੀਨ ਮੁੰਡੇ ਆਦਿ ਜੋ ਹਰ ਸਟੇਜ ਤੋ ਸਰੋਤੇ ਵਾਰ-ਵਾਰ ਸੁਣਦੇ ਨੇ ।


    ? ਵਿਦੇਸ਼ਾ ਦੇ ਸਰੋਤਿਆ ਤੇ ਇੱਥੋ ਦੇ ਸਰੋਤਿਆ ਵਿਚ ਕੋਈ ਅੰਤਰ?

    – (ਹੱਸ ਕੇ) ਭਾਅ ਜੀ ਵਿਦੇਸ਼ਾ ਵਿਚ ਸਰੋਤੇ ਅਨੁਸ਼ਾਸਨ ਵਿਚ ਰਹਿੰਦੇ ਨੇ ਇਥੋ ਦੇ ਥੋੜੋ ਖੁਲ੍ਹੇ ਡੁੱਲੇ ਹੁੰਦੇ ਨੇ। ਮੇਰੇ ਕਹਿਣ ਦਾ ਭਾਵ ਵਿਦੇਸ਼ਾ ਵਾਲੇ ਪ੍ਰੋਗਰਾਮ ਵਿਚ ਸਮੇ ਦਾ ਪੂਰਾ ਪੂਰਾ ਆਨੰਦ ਮਾਣਦੇ ਹਨ । ਉਹ ਕੋਈ ਵੀ ਮਿੰਟ ਖਰਾਬ ਹੋਣ ਨਹੀ ਦਿੰਦੇ ਬਾਕੀ ਪਿਆਰ ਸਾਰੇ ਹੀ ਸਰੋਤੇ ਇਕੋ ਜਿਹਾ ਕਰਦੇ ਹਨ।
    ? ਸੋਨੂੰ ਜੀ ਪਹਿਲਾ ਕਈ ਗਾਇਕ ਕਹਿੰਦੇ ਸੀ ਕਿ ਕੰਪਨੀਆ ਗਾਇਕਾਂ ਦਾ ਸ਼ੋਸ਼ਣ ਕਰਦਿਆ ਨੇ । ਹੁਣ ਤਾ ਸੋਸ਼ਲ ਨੈਟਵਰਕ ਦਾ ਜਮਾਨਾ ਹੈ ਕਿਵੇ ਦੇਖਦੇ ਓ ਇਸਨੂੰ ?
    ਭਾਅ ਜੀ ਪਹਿਲਾ ਕੰਪਨੀਆ ਕੈਸਟਾ ਕਰਦੀਆ ਸੀ, ਦੁਰਦਰਸ਼ਨ ਦੇ ਪ੍ਰੋਗਰਾਮਾ ਵਿਚ ਜਾਦੇ ਸੀ । ਲੋਕਾ ਤੱਕ ਐਡ ਕਰਨ ਲਈ ਪੋਸਟਰ ਲਗਾਉਦੇ ਸੀ । ਕੈਸਟਾਂ ਦੀ ਮਾਰਕੀਟੀਗ ਵੱਲ ਧਿਆਨ ਹੁੰਦਾ ਸੀ । ਹੁਣ ਸੋਸ਼ਲ ਮੀਡੀਆ ਤੇ ਗੀਤ ਪਾਉ ਮਿੰਟਾ ਸੈਕਿੰਡਾਂ ਵਿਚ ਸੰਸਾਰ ਭਰ ਵਿਚ ਘੁੰਮ ਜਾਦਾ ਹੈ । ਪਰ ਐਡ ਦੀ ਨਵੇ ਕਲਾਕਾਰਾਂ ਨੂੰ ਅੱਜ ਵੀ ਲੋੜ ਐ ਜੀ ।
    ? ਵਿਰਕ ਸਾਬ ਤੁਸੀ ਹੁਣ ਤੱਕ ਕਿੰਨ੍ਹਾ ਕਿੰਨ੍ਹਾ ਸੰਗੀਤਕਾਰਾ ਦੇ ਸੰਗੀਤ ਚ ਗਾਇਆ ।
    – ਮੈ ਜੀ ਹੁਣ ਤੱਕ ਅਤੁੱਲ ਸ਼ਰਮਾ ਜੀ, ਕੁਲਜੀਤ ਜੀ, ਜੋਆਏ ਅਤੁੱਲ ਜੀ, ਤੇ ਮਿਉਜਿਕ ਅੰਪਾਇਰ ਦੇ ਸੰਗੀਤ ਵਿਚ ਗੀਤਾਂ ਨੂੰ ਸੰਗੀਤ ਬੱਧ ਕਰਵਾਇਆ ਤੇ ਆਪਣੀ ਆਵਾਜ ਵਿਚ ਗਾ ਚੁੱਕਿਆ ਹਾਂ ।
    ? ਸੋਨੂੰ ਵਿਰਕ ਜੀ ਤੁਹਾਡੇ ਨਾਲ ਦੇ ਗਾਇਕ ਤੁਹਾਡੇ ਨਾਲ ਵੱਡੇ ਸਟਾਰ ਬਣ ਗਏ ਹੋਣ ਤੇ ਉਹਨਾਂ ਦੇ ਸਟਾਰ ਹੋਣ ਤੇ ਤੁਹਾਡੇ ਆਪਸੀ ਰਾਬਤੇ ਚ ਕੋਈ ਅੰਤਰ ਆਇਆ ਹੈ ।
    -ਹੱਸ ਕੇ ਵੀਰ ਜੀ ਮੇਰੇ ਤੋ ਸਾਰੇ ਹੀ ਵੱਡੇ ਸਟਾਰ ਨੇ । ਅੱਜ ਦੇ ਕਈ ਸਟਾਰ ਕਿਸੇ ਦਿਨ ਮੇਰੇ ਦਫਤਰ ਵਿਚ ਆ ਕੇ ਮੈਨੂੰ ਕਹਿੰਦੇ ਹੁੰਦੇ ਸੀ, ਸੋਨੂੰ ਬਾਈ ਸਾਨੂੰ ਪ੍ਰਗੋਰਾਮ ਤੇ ਨਾਲ ਲੈ ਚੱਲਿਆ ਕਰ , ਕਈ ਅੱਜ ਦੇ ਸਟਾਰਾਂ ਨੂੰ ਮੈ ਸਭਿਆਚਾਰਕ ਮੇਲਿਆ ਤੇ ਲੈ ਕੇ ਜਾਦਾ ਰਿਹਾਂ ਹਾਂ । ਕਈ ਤਾਂ ਕਪੱੜੇ (ਕੁੜਤੇ ਚਾਦਰੇ/ ਸਟੇਜੀ ਡਰੈਸ) ਵੀ ਮੇਰੇ ਤੋ ਲੈ ਕੇ ਸਟੇਜਾਂ ਤੇ ਪਾ ਕੇ ਜਾਦੇ ਸੀ । ਪਰ ਅੱਜ ਦੁਖ ਹੁੰਦਾ ਜਦੋ ਉਹ ਮੇਰੇ ਦਫਤਰ ਅੱਗੋ ਦੀ ਲੰਘ ਜਾਦੇ ਨੇ ਜਾਂ ਕਹਿ ਲੋ ਕਿ ਕਦੇ ਫੋਨ ਤੇ ਹਾਲ ਤੱਕ ਨਹੀ ਪੁਛੱਦੇ, ਜਿਹੜੋ ਕਈ ਕਈ ਘੰਟੇ ਮੇਰੇ ਦਫਤਰ ਵਿਚ ਬੈਠੇ ਰਹਿੰਦੇ ਸੀ । ਚਲੋ ਪ੍ਰਮਾਤਮਾ ਉਹਨਾਂ ਨੂੰ ਹੋਰ ਤਰੱਕੀਆ ਬਖਸ਼ੇ ।
    ? ਵਿਰਕ ਸਾਬ ਅੱਜ ਗਾਇਕਾ ਨਾਲ ਬਾਉਸਰ ਰੱਖਣ ਦਾ ਰਿਵਾਜ ਬਣ ਗਿਆ ਕਿ ਤੁਸੀ ਵੀ ਬਾਉਸਰ ਰੱਖਦੇ ਹੋ ?
    -ਜਸੋਵਾਲ ਸਾਬ ਗਾਇਕਾਂ ਨੂੰ ਪ੍ਰੋਗਰਾਮਾਂ ਤੇ ਬੁਲਾਂ ਕੇ ਗਾਉਣ ਦੀ ਨਹੀ ਦਿੰਦੇ ਸਰੋਤੇ ਸਟੇਜਾਂ ਤੇ ਜਾਂ ਚੜ੍ਹਦੇ ਨੇ ਉਹ ਸਾਜਾਂ ਸਾਜੀਆਂ ਦੀ ਪਰਵਾਹ ਵੀ ਨਹੀ ਕਰਦੇ ਤੇ ਪੰਜ ਪੰਜ ਜਣੇ ਆਪਣੇ ਆਪਣੇ ਅਲਗ ਅਲਗ ਗੀਤ ਦੀ ਫਰਮਾਇਸ਼ ਕਰਦੇ ਕਿ ਇਹ ਮੇਰਾ ਗੀਤ ਪਹਿਲਾ ਗਾ ਫਿਰ ਗਾਇਕ ਕਿ ਕਰੇ । ਪਹਿਲਾ ਇਹ ਕੰਮ ਪ੍ਰਬੰਧਕ ਆਪ ਸੰਭਾਲ ਲੈਦੇ ਸੀ । ਹੁਣ ਉਹ ਵੀ ਗਾਇਕਾ ਤੇ ਹੀ ਸੁੱਟ ਦਿੰਦੇ ਨੇ ਦੂਜੀ ਗੱਲ ਇਹ ਜਿੰਨਾ ਸਰੋਤਿਆ ਨੇ ਸਾਨੂੰ ਸਟਾਰ ਬਣਾਇਆ ਸਭ ਕੁੱਝ ਦਿੱਤਾ ਉਹਨਾ ਨੂੰ ਰੱਬ ਦੀ ਤਰਾਂ ਦੀ ਦੇਖਣਾ ਚਾਹੀਦਾ ਹੈ । ਖੈਰ ਮੈ ਤਾ ਹੁਣ ਤੱਕ ਕੋਈ ਬਾਉਸਰ ਨਹੀ ਰੱਖਿਆ । ਮੁੱਕਦੀ ਗੱਲ ਕਿ ਸਰੋਤਿਆਂ ਨੂੰ ਤੇ ਕਲਾਕਾਰਾਂ ਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!