ਮੈਂ ਦੇਸ, ਕੌਮ ਦੇ, ਫਰਜ਼ਾਂ ਦੀ,
ਹਰ ਕਿਸ਼ਤ ਚੁਕਾਉਣੀ ਚਾਹੁੰਦਾ ਹਾਂ।
ਮੈਂ ਮਾਂ ਬੋਲੀ ਦੇ ਲਫ਼ਜ਼ਾਂ ਦਾ,
ਸਤਿਕਾਰ ਵਧਾਉਂਣਾ ਚਾਹੁੰਦਾ ਹਾਂ।
ਵਾਰਿਸ, ਸ਼ਿਵ,ਬੁਲੇ ਦੇ ਲਫ਼ਜ਼ਾਂ ਨੂੰ,
ਮਿਕਸੀ ਚ ਘਮਾਉਣਾ ਚਾਹੁੰਦਾ ਹਾਂ।
ਮੈਂ ਮਹਾਂਦੇਵ ਦੇ ਚਰਨਾਂ ਦਾ
ਅਮ੍ਰਿਤਰਸ ਪੀਣਾ ਚਾਹੁੰਦਾ ਹਾਂ ।
ਮੈਂ ਬੀਤੇ ਕੱਲ੍ਹ ਨੂੰ ਭੁੱਲਕੇ ਤੇ,
ਮੈ ਅੱਜ ‘ਚ ਜੀਣਾ ਚਾਹੁੰਦਾ ਹਾਂ।
ਮੈਂ ਆਪਣੇ ਵੀਰ ਸ਼ਹੀਦਾ ਨੂੰ,
ਸੀਸ ਝੁਕਾਉਣਾ ਚਾਹੁੰਦਾ ਹਾਂ,
ਮੈਂ ਨੰਨੇ ਮੁੰਨੇ ਬੱਚਿਆਂ ਨੂੰ,
ਗੁਜਰੀ ਦਾ ਸਿਦਕ ਸਿਖਾਂਉਣਾ ਚਾਹੁੰਦਾ ਹਾਂ,
ਮੈਂ ਸਾਹਿਬਜ਼ਾਦਿਆਂ ਦੇ ਜਨਮਦਿਨ’ ਤੇ,
ਚਿਲਡਰਨ ਡੇ ਮਨਾਉਣਾ ਚਾਹੁੰਦਾ ਹਾਂ
ਮੈਂ ਸ਼ਹੀਦ ਭਗਤ, ਊਧਮ,
ਰਾਜਗੁਰੂ ਦੇ ਜਜ਼ਬੇ ਨੂੰ ਸਲਾਮਾਂ ਚਾਹੁੰਦਾ ਹਾਂ ।
ਮੈਂ ਬੀਤੇ ਕੱਲ੍ਹ ਨੂੰ ਭੁੱਲ ਕੇ ਤੇ
ਮੈ ਅੱਜ ‘ਚ ਜੀਣਾ ਚਾਹੁੰਦਾ ਹਾਂ।
ਮੈਂ ਆਪਣੇ ਭਵਿੱਖ ਦੇ ਬੱਚਿਆਂ ਨੂੰ,
ਵੀਰ ਗਾਥਾਵਾਂ ਸੁਣਾਨੀਆ ਚਾਹੁੰਦਾ ਹਾਂ।
ਮੈਂ ਕਲੁੱਛਣੀਆ ਗਰਮ ਹਵਾਵਾਂ ਰੋਕ ਕੇ,
ਤੇ ਠੰਡੀਆਂ ਹਵਾਵਾਂ ਚਾਹੁੰਦਾ ਹਾਂ ।
ਮੈਂ ਆਦਰ ,ਅਦਬ ਦੀ ਚਾਦਰ ਨੂੰ,
ਤਨ ‘ਤੇ ਸਮੇਟਣਾਂ ਚਾਹੁੰਦਾ ਹਾਂ।
ਮੈਂ ਦੀਨ ਦੁਨੀਆਂ ਦੇ ਹਰ ਬਸ਼ਰ ਦੀ
ਅੱਖ ਦਾ ਅੱਥਰੂ ਬਨਣਾ ਚਾਹੁੰਦਾ ਹਾਂ ।
ਮੈਂ ਬੀਤੇ ਕੱਲ੍ਹ ਨੂੰ ਭੁੱਲ ਕੇ ਤੇ………।
ਮੈਂ ਕਤਰਾ ਕਤਰਾ ਜੋੜ ਕੇ,
ਸਮੁੰਦਰ ਬਨਣਾ ਚਾਹੁੰਦਾ ਹਾਂ ।
ਮੈਂ ਘੁੱਟ ਘੁੱਟ ਕੇ ਮਰਨ ਨਾਲੋ,
ਇੱਕ ਵਾਰੀ ਮਰਨਾ ਚਾਹੁੰਦਾ ਹਾਂ ।
ਮੈਂ ਪਾਟੀਆਂ ਬਿਆਈਆਂ,ਸਲ ਲੱਗੇ ਜ਼ਖਮਾਂ ਤੇ
ਮੈਂ ਮਰਹਮ ਬਨਣੀ ਚਾਹੁੰਦਾ ਹਾਂ।
ਮੈਂ ਮੰਦਰ, ਮਸਜਿਦ, ਗੁਰਦੁਆਰਾ,
ਇੱਕ ਥਾਂ ਬਣਾਉਣਾ ਚਾਹੁੰਦਾ ਹਾਂ ।
ਮੈਂ ਬੀਤੇ ਕੱਲ੍ਹ ਨੂੰ ਭੁੱਲ ਕੇ ਤੇ………।
ਮੈਂ ਧਰਮਾਂ ਵੰਡਣ ਵਾਲੀ ਸ਼ੌਂਕਣ ਨੂੰ,
ਵੱਟੋ ਵੱਟ ਭਜਾਉਣਾ ਚਾਹੁੰਦਾ ਹਾਂ ।
ਮੈਂ ਅਮੀਰੀ, ਗਰੀਬੀ ਨੂੰ ਛੱਡ ਕੇ ਤੇ,
ਮਿੱਤਰਤਾ ਦੀ ਬੁੱਕਲ ਚ ਜੀਣਾ ਚਾਹੁੰਦਾ ਹਾਂ।
ਮੈਂ ਆਪਣੀ ਬੇਵੱਸ,ਬੇਕੰਟਰੋਲ ਜ਼ੁਬਾਨ ਦਾ
ਸੀਮਤ ਦਾਇਰਾ ਚਾਹੁੰਦਾ ਹਾਂ ।
ਮੈਂ ਬੂਹੇ ਬੰਦ ਕਮਰਿਆਂ ਦੀ ਤਹਿਜ਼ੀਬ ਨੂੰ,
ਸੱਜਣਾਂ ਦੀਆਂ ਸੱਥਾਂ ‘ਚ ਚਾਹੁੰਦਾ ਹਾਂ ।
ਮੈਂ ਬੀਤੇ ਕੱਲ੍ਹ ਨੂੰ ਭੁੱਲ ਕੇ ਤੇ………।
ਮਾਸਟਰ ਲਾਡੀ ਸਲੋਤਰਾ
9780418357
ਕਾਦੀਆਂ ।