3.5 C
United Kingdom
Sunday, March 8, 2026

More

    ਸੈਂਟਰਲ ਜੇਲ੍ਹ ਫਿਰੋਜ਼ਪੁਰ ‘ਚ ਹੋਈ ਲੜਾਈ

    7 ਵਿਰੁੱਧ ਹੋਇਆ ਕੇਸ ਦਰਜ

    ਫਿਰੋਜਪੁਰ (ਪੰਜ ਦਰਿਆ ਬਿਊਰੋ)

    ਸੈਂਟਰਲ ਜੇਲ ਫਿਰੋਜਪੁਰ ਵਿਚ ਵਾਰਦਾਤਾਂ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਲੜਾਈਆਂ ਇਥੇ ਆਮ ਹੀ ਗੱਲ ਬਣਦੀ ਜਾ ਰਹੀ ਹੈ। ਤਾਜ਼ਾ ਘਟਨਾ ਫਿਰ ਹੁਣੇ ਹੀ ਹੋਈ ਹੈ ਜਿਸ ਵਿੱਚ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਦੋ ਧੜਿਆਂ ਵਿੱਚ ਲੜਾਈ ਹੋ ਗਈ ਜਿਸ ਨੂੰ ਮੌਕੇ ਤੇ ਪਹੁਚੇ ਜ਼ੇਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਾਲਾਤ ਨੂੰ ਕਾਬੂ ਵਿੱਚ ਕੀਤਾ। ਬਾਦ ਵਿੱਚ ਇਨ੍ਹਾਂ ਦੀਆਂ ਬੈਰਕਾਂ ਦੀ ਤਲਾਸ਼ੀ ਲਈ ਜਿਸ ਦੌਰਾਨ ਇੱਕ ਹਵਾਲਾਤੀ ਤੋਂ ਚਾਕੂ ਵਗਰੀ ਤਿੱਖੀ ਵਸਤੂ ਬਰਾਮਦ ਹੋਈ ਹੈ ਅਤੇ ਇਸ ਤੋਂ ਇਲਾਵਾ ਇਕ ਮੋਬਾਈਲ ਫੋਨ ਅਤੇ ਬੈਟਰੀ ਬਰਾਮਦ ਵੀ ਹੋਈ। ਇਸ ਸਬੰਧੀ ਥਾਨਾ ਸਿਟੀ ਫਿਰੋਜਪੁਰ ਦੇ ਤਫਤੀਸ਼ੀ ਅਫਸਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜਪੁਰ ਦੇ ਸੁਪਰਡੈਂਟ ਸੁਰੱਖਿਆ ਪਰਮਜੀਤ ਸਿੰਘ ਗਿੱਲ ਨੇ ਪੁੁਲਿਸ ਨੂੰ ਸ਼ਿਕਾਇਤ ਭੇਜੀ ਹੈ ਕਿ ਜੇਲ੍ਹ ਵਿਚ ਦੋ ਗਿਰੋਹਾਂ ਵਿੱਚ ਆਹਮੋ ਸਾਹਮਣੀ ਲੜਾਈ ਹੋ ਗਈ ਜਿਸ ਨੂੰ ਜ਼ੇਲ ਕਰਮਚਾਰੀਆਂ ਨੇ ਕੰਟਰੋਲ ਕਰ ਲਿਆ। ਉਨ੍ਹਾਂ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਸ਼ਿਕਾਇਤ ਦੇ ਆਧਾਰ ‘ਤੇ ਰਾਜਬੀਰ ਸਿੰਘ, ਦਿਲਬਾਗ ਸਿੰਘ, ਸਿਮਰਨਦੀਪ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਰਾਜਨ ਭੰਡਾਰੀ ਅਤੇ ਸੋਨੂੰ ਦੇ ਖਿਲਾਫ ਆਈ ਪੀ ਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!