ਨਵੀਂ ਦਿੱਲੀ (ਪੰਜ ਦਰਿਆ ਬਿਊਰੋ)
ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਅਤੇ ਵਿਦਰਭ 28 ਮਈ ਇਸੇ ਤਰ੍ਹਾਂ ਤਪਦੇ ਰਹਿਣਗੇ। ਆਈਐੱਮਡੀ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਡਾ. ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ 28 ਮਈ ਦੀ ਰਾਤ ਤੋਂ ਕੁਝ ਰਾਹਤ ਮਿਲੇਗੀ, ਜਦੋਂ ਪੱਛਮੀ ਗੜਬੜੀ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਤ ਕਰੇਗੀ। ਨਵੀਂ ਦਿੱਲੀ ਤੇ ਦਿੱਲੀ ਰਾਜਧਾਨੀ ਖੇਤਰ ਵਿੱਚ 29 ਤੇ 30 ਮਈ ਨੂੰ ਧੂੜ ਭਰੀਆਂ ਹਵਾਵਾਂ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣਗੀਆਂ।