
ਮੋਗੇ ਜਿਲੇ ਦਾ ਪਿੰਡ ਭਿੰਡਰ ਕਲਾਂ ਅੱਜ ਕੱਲ ਬਹੁਤ ਮਸ਼ਹੂਰ ਹੋ ਗਿਆ ਕਿਉਂਕਿ ਕਿ ਉਸ ਪਿੰਡ ਵਿੱਚ ਅਲੱਗ ਅਲੱਗ ਕਲਾ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਕਿਉਂਕਿ ਕਿ ਇਸ ਪਿੰਡ ਵਿੱਚ ਕੋਈ ਕਬੱਡੀ ਨੂੰ ਉਲੰਪਿਕ ਤੱਕ ਪਹੁੰਚਣ ਵਾਲੇ ਹੀਰੇ ਹਨ ਕਈ ਟਿੱਕ ਟੋਕ ਦੇ ਹੀਰੇ ਨੇ ਇਸ ਭਿੰਡਰ ਕਲਾਂ ਵਿੱਚ। ਇਸੇ ਪਿੰਡ ਭਿੰਡਰ ਵਿੱਚ ਗੀਤਕਾਰੀ ਦਾ ਹੀਰਾ ਮੀਤ ਭਿੰਡਰ ਕਲਾਂ ਜੋ ਲੌਕਡਾਊਣ ਕਈ ਗੀਤਾਂ ਅਤੇ ਕਮੇਡੀ ਫਿਲਮਾਂ ਨੂੰ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਹਾਲ ਹੀ ਵਿੱਚ ਗੀਤਕਾਰ ਮੀਤ ਭਿੰਡਰ ਕਲਾਂ ਦਾ ਨਵਾਂ ਗੀਤ “ਵਰਲਡ ਕੱਪ”ਪਿੰਡ ਭਿੰਡਰ ਕਲਾਂ ਵਿੱਚ ਸੂਟ ਕੀਤਾ ਗਿਆ। “ਵਰਲਡ ਕੱਪ” ਨੂੰ ਗਾਇਆ ਗਾਇਕ ਰਵੀ ਰਾਏਕੋਈ ਨੇ। ਇਸ ਗੀਤ ਨੂੰ ਲਿਖਿਆ ਗੀਤਕਾਰ ਮੀਤ ਭਿੰਡਰ ਕਲਾਂ ਨੇ। ਇਸ ਗੀਤ ਨੂੰ ਸੂਟ ਕੀਤਾ ਵੀਡਿਓ ਡਰੈਕਟਰ ਸੋਨੀ ਸੋਹਲ ਜੀ ਨੇ। ਇਸ ਗੀਤ ਵਿੱਚ ਬਤੋਰ ਮੋਡਲਿੰਗ ਕੀਤੀ ਗੀਤਕਾਰ ਮੀਤ ਭਿੰਡਰ ਕਲਾਂ ਅਤੇ ਹਰਕਿਰਨ ਕੌਰ, ਸੋਨੀ ਭਿੰਡਰ, ਸੇਠੀ ਨੇਗੀ, ਹਰਮਨ ਭਿੰਡਰ। ਲਖਵਿੰਦਰ ਭਿੰਡਰ ਨੇ ਮੁੱਖ ਭੂਮਿਕਾ ਨਿਭਾਈ ਹੈ। ਅਸੀਂ ਆਸ ਕਰਦੇ ਹਾਂ ਕਿ ਜਿਵੇਂ ਗੀਤਕਾਰ ਮੀਤ ਭਿੰਡਰ ਕਲਾਂ ਵੀਰ ਦੇ ਪਹਿਲੇ ਗੀਤਾਂ ਨੂੰ ਪਿਆਰ ਕਰਦੇ ਹੋ। ਪਰਮਾਤਮਾ ਵੀਰ ਦੇ ਗੀਤ “ਵਰਲਲ ਕੱਪ” ਨੂੰ ਵੀ ਮਣਾਂਮੂੰਹੀ ਪਿਆਰ ਦੇਵੋਗੇ।
ਸੁਖਚੈਨ ਸਿੰਘ,ਠੱਠੀ ਭਾਈ,
8437932924