2 C
United Kingdom
Saturday, March 7, 2026

More

    ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਟੌਡ ਮੁੱਲਰ ਨੇ ਅਗਲੀ ਸੰਭਾਵੀ ਸਰਕਾਰ ਲਈ ਸਾਂਸਦ ਲਾਈਨ-ਅਪ ਕੀਤੇ

    – ਸ.ਕੰਵਲਜੀਤ ਸਿੰਘ ਬਖਸ਼ੀ ਬਣ ਸਕਦੇ ਹਨ ਏਥਨਿਕ ਮੰਤਰੀ
    -ਡਾ. ਪਰਮਜੀਤ ਕੌਰ ਪਰਮਾਰ ਬਣ ਸਕਦੇ ਹਨ ਰਿਸਰਚ, ਸਾਇੰਸ ਤੇ ਇਨੋਵੇਸ਼ਨ ਮੰਤਰੀ
    ਔਕਲੈਂਡ 25 ਮਈ (ਹਰਜਿੰਦਰ ਸਿੰਘ ਬਸਿਆਲਾ)

    ਬੀਤੇ ਸ਼ੁੱਕਰਵਾਰ ਨੈਸ਼ਨਲ ਪਾਰਟੀ ਨੇ ਆਪਣਾ ਨਵਾਂ ਨੇਤਾ ਟੌਡ ਮੁੱਲਰ ਚੁਣ ਲਿਆ ਸੀ। ਦੋ ਛੁੱਟੀਆਂ ਦੌਰਾਨ ਇਸ ਨਵੇਂ ਨੇਤਾ ਨੇ ਹੋਮ ਵਰਕ ਕਰਕੇ ਅੱਜ ਆਪਣੀ ਨਵੀਂ ਨੈਸ਼ਨਲ ਟੀਮ ਦਾ ਐਲਾਨ ਕਰ ਦਿੱਤਾ। ਇਹ ਸਾਰੀ ਟੀਮ ਆਉਣ ਵਾਲੀ ਸੰਭਾਵੀ ਨੈਸ਼ਨਲ ਸਰਕਾਰ ਦੇ ਲਈ ਲਾਈਨ-ਅਪ ਕਰ ਲਈ ਗਈ ਹੈ ਜੇਕਰ ਨੈਸ਼ਨਲ ਪਾਰਟੀ ਜਿੱਤ ਜਾਂਦੀ ਹੈ ਤਾਂ ਵੰਡੇ ਕੰਮ ਦੇ ਹਿਸਾਬ ਨਾਲ ਮੰਤਰਾਲਾ ਮਿਲਣਾ ਸੰਭਵ ਹੈ।
    ਸ. ਕੰਵਲਜੀਤ ਸਿੰਘ ਬਖਸ਼ੀ
    ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਇਸ ਟੀਮ ਦੇ ਵਿਚ ਏਥਨਿਕ ਮਾਮਲਿਆਂ ਦਾ ਬੁਲਾਰਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਦਾ ਰੈਂਕ 25 ਹੈ। 56 ਸਾਲਾ ਸ. ਬਖਸ਼ੀ 2008 ਤੋਂ ਲਿਸਟ ਮੈਂਬਰ ਪਾਰਲੀਮੈਂਟ ਚਲੇ ਆ ਰਹੇ ਹਨ ਅਤੇ ਅਗਲੀ ਵਾਰ ਉਹ ਪੰਜਵੀਂ ਵਾਰ ਪਾਰਲੀਮੈਂਟ ਅੰਦਰ ਪਹੁੰਚਣਗੇ।  ਸ਼ੁਰੂ ਦੇ ਵਿਚ ਸ. ਬਖਸ਼ੀ ਦਾ ਰੈਂਕ 38 ਸੀ, ਫਿਰ 35 ਹੋਇਆ ਅਤੇ ਹੁਣ ਦੋ ਟਰਮਾਂ ਦੇ ਵਿਚ 32 ਚੱਲ ਰਿਹਾ ਸੀ ਅਤੇ ਹੁਣ ਉਹ ਵੱਡਾ ਜੰਪ ਕਰਦਿਆਂ 25 ‘ਤੇ ਪਹੁੰਚ ਗਏ ਹਨ। ਸ. ਕੰਵਲਜੀਤ ਸਿੰਘ ਬਖਸ਼ੀ ਕਾਮਰਸ ਦੇ ਵਿਚ ਡਿਗਰੀ ਹੋਲਡਰ ਹਨ। ਸ. ਬਖਸ਼ੀ ਇਸ ਤੋਂ ਪਹਿਲਾਂ ਵੀ ਏਥਨਿਕ ਮਾਮਲਿਆਂ ਦੇ ਵਿਚ ਮੰਤਰੀ ਦੇ ਸਹਿਯੋਗੀ ਦੇ ਰਹਿ ਚੁੱਕੇ ਹਨ।
    ਡਾ. ਪਰਮਜੀਤ ਕੌਰ ਪਰਮਾਰ
    ਇਸ ਤੋਂ ਇਲਾਵਾ ਡਾ. ਪਰਮਜੀਤ ਕੌਰ ਪਰਮਾਰ ਨੂੰ ਵੀ ਪੜ੍ਹਾਈ ਲਿਖਾਈ ਦੇ ਅਧਾਰ ਉਤੇ ਰਿਸਰਚ, ਸਾਇੰਸ ਅਤੇ ਇਨੋਵੇਸ਼ਨ ਲਈ ਸਪੋਕਸਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਰੈਂਕ ਨੰਬਰ 33 ਹੈ। ਡਾ. ਪਰਮਾਰ ਨਿਊਰੋਸਾਇੰਸ ਦੇ ਵਿਚ ਪੀ. ਐਚ. ਡੀ. ਹਨ ਅਤੇ ਇਥੇ ਇਕ ਸਾਇੰਸਦਾਨ ਵਜੋਂ ਕੰਮ ਕਰਦੇ ਰਹੇ ਹਨ। ਉਹ 2014 ਤੋਂ ਲਿਸਟ ਐਮ. ਪੀ. ਹਨ ਅਤੇ ਉਨ੍ਹਾਂ ਦਾ ਰੈਂਕ 48 ਤੋਂ 34 ਅਤੇ ਹੁਣ 33 ਹੋ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!