4.4 C
United Kingdom
Saturday, March 7, 2026

More

    ਟਾਂਡੇ ਦੇ ਬਣਾ ਕੇ ਮੈਕ

    ਟਾਂਡੇ ਦਾ ਬਣਾਕੇ ਮੈਕ
    ਪੀਪੇ ਦੀ ਬਣਾਕੇ ਢੋਲਕੀ
    ਮੁਹੱਬਤਪੁਰ ਵਾਲਿਆ ਲਿਖਦੇ ਗੀਤ
    ਮੈਂ ਵੀ ਬਣਨਾ ਗੈਕ।

    ਸਾਜਾਂ ਨਾਲ ਮਿਲਾਕੇ ਅਵਾਜ ਨੂੰ
    ਪੱਕਾ ਕਰਕੇ ਰਿਆਜ ਨੂੰ
    ਚੱਲ ਜੇ ਮੇਰਾ ਵੀ ਯੂ ਟਿਊਬ ਤੇ ਟਰੈਕ
    ਲਿਖਦੇ ਗੀਤ ਮੁਹੱਬਤਪੁਰ ਵਾਲਿਆ
    ਮੈਂ ਵੀ ਬਨਣਾ ਗੈਕ।

    ਪੱਛੋਂ ਦੀ ਹਵਾ ਕੰਨਾਂ ਚੋ ਛੂਕਦੀ ਅਵਾਜ
    ਲਾਕੇ ਹੇਕ ਚਮਚੇ ਥਾਲੀਆਂ ਦੇ ਬਣਾਕੇ ਸਾਜ
    ਘੋਲਣਾ ਨਹੀ ਗੰਦ ਮੈਂ ਬਨਣਾ ਪੰਜਾਬੀ ਦਾ ਪੁੱਤ ਲੈਕ
    ਲਿਖਦੇ ਗੀਤ ਮੁਹੱਬਤਪੁਰ ਵਾਲਿਆ
    ਮੈਂ ਵੀ ਬਨਣਾ ਗੈਕ।

    ਮੋਤੀ ਲੈ ਗਏ ਵਪਾਰੀ
    ਸਾਡੇ ਹਿਸੇ ਆਈ ਖੁਆਰੀ
    ਕਦੇ ਮਾਰ ਗਿਆ ਮੌਸਮ
    ਕਦੇ ਮਾਰ ਗਈ ਨੀਤੀ ਸਰਕਾਰੀ
    ਸਾਥੋਂ ਹੁੰਦੇ ਨਹੀ ਫਾਇਰ
    ਬਕਵਾਸ ਮਾਰਦੇ ਅੱਜ ਦੇ ਗੈਕ
    ਲਿਖਦੇ ਗੀਤ ਮੁਹੱਬਤਪੁਰ ਵਾਲਿਆ
    ਮੈਂ ਵੀ ਬਨਣਾ ਗੈਕ।
    ਕੁਲਦੀਪ ਸਿੰਘ ਮੁਹੱਬਤਪੁਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!