4 C
United Kingdom
Friday, March 6, 2026

More

    ਭਾਰਤ ਵਿੱਚ ਕੋਰੋਨਾ ਦੇ ਹਾਲਾਤ ਇਹ ਹਨ

    ਨਵੀਂ ਦਿੱਲੀ (ਪੰਜ ਦਰਿਆ ਬਿਊਰੋ)
    ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ ਰਿਕਾਰਡ 6,767 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 147 ਵਿਅਕਤੀਆਂ ਦੇ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਹੁਣ ਕਰੋਨਾਵਾਇਰਸ ਦੇ ਮਾਮਲੇ ਵੱਧ ਕੇ 1,31,868 ਹੋ ਗਏ ਹਨ ਜਦਕਿ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3,867 ਹੋ ਗਈ ਹੈ। ਮੰਤਰਾਲੇ ਅਨੁਸਾਰ 73,560 ਵਿਅਕਤੀ ਇਲਾਜ ਅਧੀਨ ਹਨ ਜਦਕਿ 54,440 ਵਿਅਕਤੀ ਤੰਦਰੁਸਤ ਹੋ ਚੁੱਕੇ ਹਨ। ਇੱਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ’ਚ ਹੁਣ ਤੱਕ 41.28 ਫੀਸਦ ਮਰੀਜ਼ ਤੰਦਰੁਸਤ ਹੋਏ ਹਨ। ਦੂਜੇ ਪਾਸੇ ਪੀਟੀਆਈ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਕੁੱਲ ਕੇਸਾਂ ਦੀ ਗਿਣਤੀ 1,31,527 ਹੈ ਜਦਕਿ 55,375 ਵਿਅਕਤੀ ਸਿਹਤਯਾਬ ਹੋਏ ਹਨ ਤੇ 3,836 ਵਿਅਕਤੀਆਂ ਦੀ ਮੌਤ ਹੋਈ ਹੈ।
    ਮੰਤਰਾਲੇ ਨੇ ਦੱਸਿਆ ਕਿ ਲੰਘੇ ਚੌਵੀ ਘੰਟਿਆਂ ਦੌਰਾਨ ਮਹਾਰਾਸ਼ਟਰ ’ਚ 60, ਗੁਜਰਾਤ ’ਚ 27, ਦਿੱਲੀ ’ਚ 23, ਮੱਧ ਪ੍ਰਦੇਸ਼ ’ਚ 9, ਰਾਜਸਥਾਨ ’ਚ 7, ਤਾਮਿਲ ਨਾਡੂ ’ਚ 5, ਪੱਛਮੀ ਬੰਗਾਲ ਤੇ ਤਿਲੰਗਾਨਾ ’ਚ 4-4, ਯੂਪੀ ’ਚ 3 ਅਤੇ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਕਰਨਾਟਕ, ਉੱਤਰਾਖੰਡ ਤੇ ਝਾਰਖੰਡ ’ਚ 1-1 ਮੌਤ ਹੋਈ ਹੈ। ਹੁਣ ਤੱਕ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ (1577) ਤੇ ਗੁਜਰਾਤ (829) ’ਚ ਹੋਈਆਂ ਹਨ। ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ’ਚੋਂ 70 ਫੀਸਦ ਵਿਅਕਤੀ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸੀ। ਦੇਸ਼ ਵਿੱਚ ਸਭ ਤੋਂ ਵੱਧ ਕੇਸ ਮਹਾਰਾਸ਼ਟਰ (47,190) ’ਚ ਹਨ ਤੇ ਉਸ ਤੋਂ ਬਾਅਦ ਤਾਮਿਲ ਨਾਡੂ (15,512), ਗੁਜਰਾਤ (13,664), ਦਿੱਲੀ (12,910), ਰਾਜਸਥਾਨ (6,742), ਮੱਧ ਪ੍ਰਦੇਸ਼ (6,371), ਯੂਪੀ (6,371), ਪੰਜਾਬ (2,045), ਜੰਮੂ ਕਸ਼ਮੀਰ (1,569), ਹਰਿਆਣਾ (1,132), ਚੰਡੀਗੜ੍ਹ (225) ਤੇ ਹਿਮਾਚਲ ਪ੍ਰਦੇਸ਼ (185) ਵਿੱਚ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!