6.9 C
United Kingdom
Saturday, March 7, 2026

More

    ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ ਪੈਸੇ ਅਤੇ ਸਟਾਫ ਦੀ ਘਾਟ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) 

    ਸਕਾਟਲੈਂਡ ਦੀ ਜੇਲ ਸੇਵਾ ਸਰਕਾਰ ਨੂੰ ਕਰਮਚਾਰੀਆਂ ਦੀ ਘਾਟ ਕਾਰਨ ਚਾਰ ਸਾਲਾਂ ਤੋਂ ਕਾਮਿਆਂ ਨੂੰ 13.1 ਮਿਲੀਅਨ ਡਾਲਰ ਦੀ “ਐਕਸ ਗਰੇਸ਼ੀਆ” ਅਦਾਇਗੀ ਕਰਨ ਲਈ ਕਹਿ ਰਹੀ ਹੈ। ਲੇਬਰ ਪਾਰਟੀ ਦੇ ਫਰੀਡਮ ਆਫ਼ ਇਨਫਰਮੇਸ਼ਨ (ਐੱਫ. ਓ. ਆਈ.) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿਚ ਗਾਰਡਾਂ ਲਈ ਅਣਅਧਿਕਾਰਤ ਓਵਰਟਾਈਮ ਦੇ ਪੈਸਿਆਂ ‘ਤੇ ਹੋਏ ਵੱਡੇ ਖਰਚੇ ਦਾ ਖੁਲਾਸਾ ਹੋਇਆ ਹੈ। ਇਹ ਖਰਚੇ ਸਾਲ 2016 ਵਿਚ £1.9 ਮਿਲੀਅਨ  ਤੋਂ ਵਧ ਕੇ 2019 ਵਿਚ £5.3 ਮਿਲੀਅਨ ਤੱਕ ਹੋ ਗਏ ਹਨ, ਜਦੋਂਕਿ ਇਸ ਸਮੇਂ  ਵਿਚ ਅਸਾਮੀਆਂ ਦੀ ਗਿਣਤੀ ਵੀ 47 ਤੋਂ ਵਧ ਕੇ 154 ਹੋ ਗਈ ਹੈ।ਇੱਥੇ ਜਿਕਰਯੋਗ ਹੈ ਕਿ ਸਕਾਟਿਸ਼ ਜੇਲ੍ਹ ਸੇਵਾ (ਐੱਸ ਪੀ ਐੱਸ) ਇੱਕ ਘੰਟੇ ਦੀ ਓਵਰਟਾਈਮ ਰੇਟ ਅਦਾ ਨਹੀਂ ਕਰਦੀ ਅਤੇ ਇਸ ਦੀ ਬਜਾਏ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਮਝੌਤੇ ਦੇ ਘੰਟਿਆਂ ਲਈ ਕੰਮ ਕਰਨ ਦੇ ਬਦਲੇ ਐਕਸ ਗਰੇਸ਼ੀਆ ਅਦਾਇਗੀ ਪ੍ਰਦਾਨ ਕਰਦੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਸਾਲ 2019 ਵਿਚ ਜੇਲ੍ਹ ਦੀਆਂ ਖਾਲੀ ਅਸਾਮੀਆਂ ਸਭ ਤੋਂ ਵੱਧ ਸਨ, ਦੇਸ਼ ਦੀ ਹਰ ਜੇਲ ਵਿਚ 154 ਤੋਂ ਵੱਧ ਸਟਾਫ ਖਾਲੀ ਆਸਾਮੀਆਂ ਨੂੰ ਭਰਨ ਦੀ ਜ਼ਰੂਰਤ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!