
ਜਗਦੀਸ਼ ਰਾਣਾ
ਗੀਤਾ ਨਾ ਲੜ ਰਹੀ ਹੈ, ਨਾ ਹੀ ਲੜ ਰਿਹਾ ਕੁਰਾਨ।
ਹੰਕਾਰ ਵਿਚ ਜੋ ਲੜ ਰਹੇ, ਇਹ ਹਨ ਨਿਰੇ ਸ਼ੈਤਾਨ।
ਪੂਰਬ ਚੋੰ ਉੱਠ ਰਿਹਾ ਹੈ, ਕੋਈ ਫੇਰ ਅੱਜ ਤੂਫ਼ਾਨ।
ਮਿੱਟੀ ‘ਚ ਮੇਲ ਦੇਊ ਇਹ, ਪੱਛਮ ਦੀ ਆਨ ਬਾਨ।
ਦਾਨਸ਼ਵਰੋ ਤੁਸੀਂ ਨਾ ਦਵੋ, ਇਸਦੇ ਹੱਥ ਕਮਾਨ।
ਘੋੜੇ ਗਧੇ ਨੂੰ ਸਮਝ ਰਿਹਾ, ਜੋ ਹੈ ਇੱਕ ਸਮਾਨ।
ਪੈਸੇ ਦੇ ਜ਼ੋਰ ਏਸ ਨੇ, ਪ੍ਰਧਾਨਗੀ ਲਈ ਹੈ,
ਪੈਸਾ ਕਮਾਉਣ ਲਈ ਹੀ, ਇਹ ਹੈ ਖੋਲਦਾ ਜ਼ੁਬਾਨ।
ਅੰਨ੍ਹੇ ਤੇ ਗੂੰਗੇ ਬੋਲ਼ਿਆਂ ਦੀ, ਓਸਨੂੰ ਹੈ ਲੋੜ,
ਆਪਾਂ ਕਿਵੇਂ ਕਬੂਲਦੇ, ਫਿਰ ਓਸਦੀ ਕਮਾਨ।
ਉਸ ਆਦਮੀ ਦੇ ਸਿਰ ਤੇ ਨਹੀਂ, ਸ਼ੋਭਦਾ ਹੈ ਤਾਜ,
ਜਿਸਦਾ ਨਾ ਕੋਈ ਦੀਨ ਹੈ, ਤੇ ਨਾ ਕੋਈ ਈਮਾਨ।
ਮੁਸ਼ਕਿਲ ਪਈ ਤਾਂ ਸ਼ਖਸ਼ ਉਹ, ਦਿਸਿਆ ਨਹੀਂ ਕਿਤੇ,
ਲੋਕਾਂ ਦੇ ਸਾਮ੍ਹਣੇ ਸੀ ਜੋ, ਬਣਦਾ ਬੜਾ ਮਹਾਨ।
ਅੱਗੇ ਵਤਨ ਹੈ ਵੱਧ ਰਿਹਾ, ਪਰ ਇਹ ਵੀ ਤਾਂ ਸੱਚ ਹੈ,
ਮਜਦੂਰ ਹਉਕੇ ਭਰ ਰਿਹਾ, ਭੁੱਖਾ ਮਰੇ ਕਿਸਾਨ।
ਪੈਦਲ ਘਰਾਂ ਨੂੰ ਤੁਰ ਪਏ, ਆਖਰ ਦੁਖੀ ਮਜੂਰ,
ਸਰਕਾਰ ਮਦਦ ਕਰਨ ਦੀ ਥਾਂ, ਦੇਵੇ ਬਸ ਬਿਆਨ।
ਸੋਫ਼ੀ ਪਿੰਡ, ਜਲੰਧਰ ਛਾਉਣੀ – 24.
09872630635
08872630635