15.3 C
United Kingdom
Sunday, June 7, 2026

More

    ਲੰਡਨ ਦੇ ਬੱਸ ਰੂਟਾਂ ਉੱਪਰ ਭੁਗਤਾਨ ਹੋਵੇਗਾ ਦੁਬਾਰਾ ਸ਼ੁਰੂ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਲੰਡਨ ਵਿੱਚ ਬੱਸ ਯਾਤਰੀਆਂ ਨੂੰ ਅੱਜ ਤੋਂ ਕੁਝ ਬੱਸਾਂ ਦੀ ਯਾਤਰਾ ਲਈ ਭੁਗਤਾਨ ਕਰਨਾ ਪਵੇਗਾ। ਕੋਰੋਨਾ ਵਾਇਰਸ ਕਰਕੇ ਇੱਥੇ ਤਕਰੀਬਨ ਇੱਕ ਮਹੀਨੇ ਤੋਂ ਸਾਰੀ ਬੱਸ ਯਾਤਰਾ ਮੁਫਤ ਕੀਤੀ ਗਈ ਸੀ। 20 ਅਪ੍ਰੈਲ ਨੂੰ ਟਰਾਂਸਪੋਰਟ ਫਾਰ ਲੰਡਨ (ਟੀਐਫਐਲ) ਨੇ ਕਾਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਡਰਾਈਵਰਾਂ ਨੂੰ ਸੁਰੱਖਿਅਤ ਰੱਖਣ ਲਈ ਬੱਸਾਂ ‘ਤੇ ਅਸਥਾਈ ਤੌਰ’ ਤੇ ਕਿਰਾਇਆ ਲੈਣਾ ਬੰਦ ਕਰ ਦਿੱਤਾ ਸੀ ਕਿਉਕਿ ਬੱਸਾਂ ‘ਤੇ ਬਹੁਤ ਸਾਰੇ ਕਾਰਡ ਰੀਡਰ ਬੱਸ ਦੇ ਅਗਲੇ ਹਿੱਸੇ ਵਿੱਚ ਡਰਾਈਵਰ ਦੇ ਬਿਲਕੁਲ ਨੇੜੇ ਹੁੰਦੇ ਹਨ। ਇਸ ਲਈ ਟੀਐਫਐਲ ਨੇ ਫੈਸਲਾ ਲਿਆ ਸੀ ਕਿ ਇਹ ਉਹਨਾਂ ਲਈ ਬਹੁਤ ਜ਼ਿਆਦਾ ਜੋਖਮ ਭਰਿਆ ਸੀ ਕਿਉਕਿ ਲੋਕ ਬੱਸ ਵਿੱਚ ਅੱਗੇ ਜਾ ਕੇ ਅਦਾ ਕਰਦੇ ਹਨ। ਉਨ੍ਹਾਂ ਨੇ ਸਿਰਫ ਬੱਸ ਦੇ ਵਿਚਕਾਰਲੇ ਦਰਵਾਜ਼ੇ ਨੂੰ ਵਰਤਣ ਦੀ ਸ਼ੁਰੂਆਤ ਕੀਤੀ ਅਤੇ ਭੁਗਤਾਨ ਕਰਨ ਦੀ ਜ਼ਰੂਰਤ ਨੂੰ ਹਟਾ ਦਿੱਤਾ ਸੀ। ਪਰ ਹੁਣ, ਕੁਝ ਬੱਸਾਂ ਦੇ ਰੂਟਾਂ ਲਈ ਮੁਸਾਫਰਾਂ ਨੂੰ ਦੁਬਾਰਾ ਭੁਗਤਾਨ ਕਰਨਾ ਪਏਗਾ। ਪਰ ਯਾਤਰੀਆਂ ਨੂੰ ਅਜੇ ਵੀ ਯਾਤਰਾ ਦੌਰਾਨ ਹਰ ਸਮੇਂ ਸਖਤ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!