ਬਰਨਾਲਾ ( ਲਿਆਕਤ ਅਲੀ)
ਕਿਸਾਨ ਵਿੰਗ ਦੇ ਪ੍ਰਧਾਨ ਵਲੋਂ ਸਰਕਾਰ ਤੋ ਮੰਗ ਕੀਤੀ ਹੈ ਝੋਨੇ ਦੇ ਸੀਜਨ ਦੌਰਾਨ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਜਾਰੀ ਕਰੇ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਧਵਾਰ ਨੂੰ ਰੱਖੇ ਲੰਚ ਮੌਕੇ ਕੁਝ ਮੰਤਰੀਆ ਵਲੋਂ ਇਨਕਾਰ ਕਰਨ ਤੇ ਟਿੱਪਣੀ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸ੍ ਸਿੰਕਦਰ ਸਿੰਘ ਮਲੂਕਾ ਪ੍ਰਧਾਨ ਕਿਸਾਨ ਵਿੰਗ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਹਾਉਣ ਦਾ ਹੱਕ ਨਹੀਂ ਕਿਉਂਕਿ ਜਿਸ ਮੁੱਖ ਮੰਤਰੀ ਤੋ ਆਪਣੀ ਬੁਝਾਰਤ ਦੇ ਮੰਤਰੀ ਨਰਾਜ ਹੋਣ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ!
ਸ੍ ਸਿੰਕਦਰ ਸਿੰਘ ਮਲੂਕਾ ਬੁਧਵਾਰ ਨੂੰ ਤਲਵੰਡੀ ਸਾਬੋ ਵਿਖੇ ਇਕ ਸਮਾਗਮ ਦੌਰਾਨ ਅਕਾਲੀ ਖਬਰਸਾਰ ਦੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਵਾਲੇ ਵਿਵਾਦ ਨੇ ਸਾਬਤ ਕਰ ਦਿੱਤਾ ਜਿਸ ਰਾਜ ਵਿੱਚ ਮੰਤਰੀਆ ਦੀ ਕੋਈ ਸੁਣਵਾਈ ਨਹੀਂ ਉਸ ਰਾਜ ਵਿੱਚ ਆਮ ਲੋਕਾਂ ਦੀ ਕੀ ਸੁਣਵਾਈ ਕੀ ਹੋਵੇਗੀ ! ਸ੍ ਮਲੂਕਾ ਨੇ ਕਿਹਾ ਕਿ ਮੰਤਰੀਆ ਦੀ ਮੁੱਖ ਸਕੱਤਰ ਨੂੰ ਹਟਾਉਣ ਦੀ ਚਿਤਾਵਨੀ ਦੇ ਬਾਵਜੂਦ ਵੀ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਖੁਦ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਮੀਟਿੰਗ ਵਿੱਚ ਬਿਠਾਇਆ!ਜਿਸ ਕਰਕੇ ਦੇ ਲੋਕ ਸਮਝ ਨਹੀਂ ਪਾ ਰਹੇ ਕਿ ਮੰਤਰੀ ਵੱਡੇ ਹਨ ਕਿ ਮੁੱਖ ਸਕੱਤਰ!ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਖਾਨਾਜੰਗੀ ਜਾ ਜੇਬਾਂ ਭਰਨ ਚ ਰੁੱਝੀ ਹੋਈ ਹੈ ਤੇ ਕਰੋਨਾ ਸੰਕਟ ਆਮ ਲੋਕਾਂ ਜਾ ਪਰਵਾਸੀ ਦੇ ਪਲਾਇਨ ਨੂੰ ਰੋਕਣ ਸੰਬੰਧੀ ਸਰਕਾਰ ਕੁਝ ਨਹੀਂ ਕਰ ਰਹੀ! ਇਸ ਮੌਕੇ ਤੇ ਉਨ੍ਹਾਂ ਨਾਲ ਸ੍ ਜਗਦੀਪ ਸਿੰਘ ਨਕਈ ਹਲਕਾ ਇਨਚਾਰਜ ਮਾਨਸਾ ਜਥੇਦਾਰ ਮੋਹਣ ਸਿੰਘ ਬੰਗੀ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਗਸੀਰ ਸਿੰਘ ਮਾਂਗੇਵਾਲ ਮੈਂਬਰ ਅੰਤ੍ਰਿੰਗ ਕਮੇਟੀ ਜਥੇਦਾਰ ਗੁਰਤੇਜ ਸਿੰਘ ਢੱਡੇ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ ਮੈਂਬਰ ਸ੍ਰੋਮਣੀ ਕਮੇਟੀ ਮਿੱਠੂ ਸਿੰਘ ਕਾਹਨੇਕੇ ਸੁਰਜੀਤ ਸਿੰਘ ਰਾਏਪੁਰ ਮੈਂਬਰ ਸ੍ਰੋਮਣੀ ਕਮੇਟੀ ਸ੍ ਗੁਰਮੇਲ ਸਿੰਘ ਪ੍ਰਧਾਨ ਜਿਲਾ ਮਾਨਸਾ ਪਰੇਮ ਕੁਮਾਰ ਅਰੋੜਾ ਸਹਿਰੀ ਪ੍ਰਧਾਨ ਮਾਨਸਾ ਹਰਮਨ ਢਿਪਾਲੀ ਆਦਿ ਹਾਜ਼ਰ ਸਨ ਇਹ ਜਾਣਕਾਰੀ ਪ੍ਰੈਸ ਨੂੰ ਕੁਲਵੰਤ ਸਿੰਘ ਸਰਪੰਚ ਘੰਡਾਬੰਨਾ ਨੇ ਦਿੱਤੀ!