ਬਰਨਾਲਾ (ਬੰਧਨ ਤੋੜ ਸਿੰਘ, ਲਿਆਕਤ ਅਲੀ)
ਸ਼ਹਿਰ ਬਰਨਾਲਾ ਦੇ ਪ੍ਰਮੁੱਖ ਬਾਜਾਰਾਂ ਵਿੱਚ ਲੱਗੇ ਬੈਰੀਕੇਡ ਹਟਾਉਣ ਦੀ ਮੰਗ ਨੂੰ ਲੈਕੇ ਅੱਜ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਮੌਜੂਦਾ ਚੇਅਰਮੈਨ ਮੱਖਣ ਸ਼ਰਮਾ ਤੇ ਵਪਾਰ ਮਹਾਸੰਘ ਦੇ ਪ੍ਰਧਾਨ ਲਲਿਤ ਮਹਾਜਨ ਤੇ ਚੇਅਰਮੈਨ ਪਰੇਮ ਪਰੀਤਮ ਜਿੰਦਲ ਦੀ ਅਗਵਾਈ ਵਿੱਚ ਮਿਲੇ। ਡੀਸੀ ਤੇਜ ਪ੍ਰਤਾਪ ਸਿੰਘ ਨੂੰ ਜਾਣੂੰ ਕਰਵਾਇਆ ਕਿ 23 ਮਾਰਚ ਤੋ ਲੈਕੇ ਹੁਣ ਤੱਕ ਬੈਰੀਕੇਡ ਲਗਾਕੇ ਸ਼ਹਿਰ ਸੀਲ ਕੀਤਾ ਹੋਇਆ ਹੈ ਅਤੇ ਸ਼ਹਿਰ ਦੇ ਪ੍ਰਮੁੱਖ ਬਾਜਾਰਾਂ ਵਿਚੋਂ ਪਾਈਪਾਂ ਅਜੇ ਤੱਕ ਨਹੀ ਹਟਾਈਆਂ ਗਈਆਂ, ਜਿਸ ਕਾਰਣ ਵਪਾਰੀਆਂ ਨੂੰ ਭਾਰੀ ਪਰੇਸ਼ਾਨੀ ਵਿਚੋ ਗੁਜਰਨਾ ਪੈ ਰਿਹਾ ਹੈ। ਇਸਤੋ ਇਲਾਵਾ ਵਪਾਰੀਆਂ ਦੀ ਹੋਰ ਮੰਗਾਂ ਵੱਲ ਵੀ ਸਮੂਹ ਵਪਾਰੀਆਂ ਨੇ ਡੀਸੀ ਦਾ ਧਿਆਨ ਦਵਾਇਆ ਗਿਆ। ਇਸ ਮੌਕੇ ਵਪਾਰੀਆਂ ਦੀ ਹਮਾਇਤ ਤੇ ਆਏ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਵੀ ਡੀਸੀ ਨੂੰ ਕਿਹਾ ਕਿ ਸ਼ਹਿਰ ਜੋ ਪਾਈਪਾਂ ਲਗਾਕੇ ਸੀਲ ਕੀਤਾ ਗਿਆ ਹੈ, ਪਾਈਪਾਂ ਹਟਾਕੇ ਵਪਾਰੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਤੇ ਬਾਕੀ ਮੰਗਾ ਵੀ ਪ੍ਰਵਾਨ ਕੀਤੀਆਂ ਜਾਣ। ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਲਛਮਣ ਦਾਸ ਅਲਾਲਾਂ ਵਾਲੇ, ਸਵਰਨ ਕੁਮਾਰ, ਚੇਅਰਮੈਨ ਪਵਨ ਕੁਮਾਰ, ਖਜਾਨਚੀ ਧਰਮਪਾਲ ਹਮੀਦੀ, ਪਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗੋਇਲ, ਇਲੈਕਟਰੋਨਿਕਸ ਯੂਨੀਅਨ ਦੇ ਪ੍ਰਧਾਨ ਪ੍ਰਸਾਂਤ ਕਾਕੂ, ਟਿੰਬਰ ਮਰਚੈਂਟ ਐਸੋਸੀਏਸ਼ਨ ਦੇ ਪਰੇਮ ਨਾਥ ਸੇਠਾ, ਹੋਟਲ ਐਂਡ ਰੈਸਟੋਰੈਂਟ ਵਾਲਿਆਂ ਵੱਲੋ ਸੁਭਾਸ਼ ਮੱਕੜਾ, ਬਸਾਤੀ ਯੂਨੀਅਨ ਵੱਲੋ ਡਿੰਪਲ ਉਪਲੀ, ਪੋਲਟਰੀ ਫਾਰਮਰਾਂ ਵੱਲੋ ਹਰਵਿੰਦਰ ਚਹਿਲ, ਰੈਡੀਮੇਡ ਦੁਕਾਨਦਾਰਾਂ ਵੱਲੋ ਗੋਰਵ ਗੋਇਲ ਤੇ ਪਰਵੀਨ ਟਿੰਕੂ, ਸਪੇਅਰਪਾਰਟ ਦੁਕਾਨਦਾਰਾਂ ਵੱਲੋ ਪਨੀਤ ਕੁਮਾਰ ਡਿੰਪਲ, ਬਰਤਨ ਐਸੋਸੀਏਸ਼ਨ ਵੱਲੋ ਸੈਲਿੰਦਰ ਕੁਮਾਰ ਰਾਜੂ , ਸੈਨਟਰੀ ਐਸੋਸੀਏਸ਼ਨ ਵੱਲੋ ਮਨੋਜ ਕੁਮਾਰ ਆਦਿ ਮੋਜੂਦ ਸੀ। ਹੁਣ ਇਥੇ ਦੱਸਣਾ ਬਣਦੈ ਬਈ ਜੇਕਰ ਕੋਈ ਮਜ਼ਦੂਰ ਦੋ ਵਿਅਕਤੀ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਦਿਹਾੜੀ ਲਾਕੇ ਵਾਪਸ ਪਰਤ ਰਹੇ ਹੋਣ ਉਹਨਾਂ ਦੇ ਮਾਸਕ ਜਾਂ ਕੋਈ ਕਪੜਾ ਮੂੰਹ ਤੇ ਨਾ ਲਪੇਟਿਆ ਹੋਵੇ ਤਾਂ ਤੁਰੰਤ ਕਾਗਜ ਫੜ ਚਲਾਨ ਕਟ ਦਿੱਤਾ ਜਾਂਦਾ ਹੈ ।ਇਹ ਸਹਿਰ ਬਰਨਾਲਾ ਦੀਆਂ ਉੱਚੀਆਂ ਅਖਵਾਉਂਦੀਆਂ ਹਸਤੀਆਂ ਡਿਪਟੀ ਕਮਿਸਨਰ ਬਰਨਾਲਾ ਨੂੰ ਮੰਗ ਪੱਤਰ ਦੇਣ ਮੌਕੇ ਉਸਦੀ ਕੁਰਸੀ ਤੋ ਵੀ ਬਾਹਰ ਬੁਲਾ ਆਪਣੇ ਮਾਸਕ ਹਟਾ, ਸਮਾਜਿਕ ਦੂਰੀ ਨੂੰ ਦਰ ਕਿਨਾਰ ਕਰਦਿਆਂ ਸਾਰੇ ਕਾਨੂੰਨ, ਕਾਨੂੰਨ ਦੇ ਰਾਖੇ ਸਾਹਮਣੇ ਹੀ ਭੰਗ ਕਰ ਗਏ ਜਿਸਦੀ ਕੋਈ ਪੜਤਾਲ ਵੀ ਕਿਸੇ ਨੇ ਨਹੀਂ ਕਰਨੀ ਕਿਉਂਕਿ ਇਹ ਕੇਂਦਰ,ਪੰਜਾਬ ਰਾਜ ਕਰਤਾ ਪਾਰਟੀਆਂ ਨਾਲ ਸਬੰਧ ਰੱਖਦੇ ਨੇ । ਇਸੇ ਤਰ੍ਹਾਂ ਮੰਤਰੀ ਸਾਬ ਨਾਲ ਵੀ ਕੁਝ ਲੋਕ ਬੀਤੇ ਕਲ੍ਹ ਉਹਨਾਂ ਦੇ ਦੌਰੇ ਮੌਕੇ ਆਏ ਲੋਕਾਂ ਨੂੰ ਮਿਲ ਰਹੇ ਹਨ ਉਥੇ ਵੀ ਇਹ ਨਿਯਮਾਵਲੀ ਲਾਗੂ ਹੋਈ ਨੀ ਜਾਪਦੀ ।ਸਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਤਕੜੇ ਦਾ ਸੱਤੀਂ ਵੀਹੀਂ ਸੌ,ਮਾੜੇ ਨੂੰ ਹਰ ਪਾਸੇ ਛਿੱਤਰਾਂ ਦਾ ਖੌਅ।??