23.7 C
United Kingdom
Sunday, June 21, 2026

More

    ਬਲਕਾਰ ਕੰਬਾਈਨ ਹੰਡਿਆਇਆ ਦੇ ਬਾਨੀ ਦੀ ਪਤਨੀ ਦਾ ਦਿਹਾਂਤ

    ਭਰੀ ਪਰਿਵਾਰ ਨੂੰ ਸਦਮਾ ਮਾਤਾ ਦਾ ਦਿਹਾਂਤ
    ਹੰੰਡਿਆਇਆ (ਬੰਧਨਤੋੜ ਸਿੰਘ)

    ਕਸਬਾ ਹੰਡਿਆਇਆ ਦੀ ਉਘੀ ਫਰਮ ਬਲਕਾਰ ਕੰਬਾਇਨ ਦੇ ਬਾਨੀ ਸਵ. ਮਹਿੰਦਰ ਸਿੰਘ ਭਰੀ ਦੀ ਪਤਨੀ ਗਰਨਾਮ ਕੌਰ ਦਾ ਬੀਤੇ ਕੱਲ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਨ੍ਹਾਂ ਦੇ ਸਪੁੱਤਰ ਹਾਕਮ ਸਿੰਘ ਭਰੀ, ਡਾ.ਲਾਭ ਸਿੰਘ ਭਰੀ ਸਾਬਕਾ ਚੀਫ ਜਰਨਲ ਮੈਂਨੇਜਰ ਬੀ ਐਸ ਐਨ ਐਲ ਭਾਰਤ, ਭੁਪਿੰਦਰ ਸਿੰਘ ਭਰੀ, ਮੱਖਣ ਸਿੰਘ ਭਰੀ ਨੂੰ ਗਹਿਰਾ ਸਦਮਾ ਲੱਗਿਆ ਜਦੋਂ ਬੀਤੇ ਦਿਨ ਉਨ੍ਹਾਂ ਦੀ ਮਾਤਾ ਗੁਰਨਾਮ ਕੌਰ(੮੭) ਦਾ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਸਸਕਾਰ ਬੀਕਾ ਸੂਚ ਪੱਤੀ ਸ਼ਮਸਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਦਿਹਾਂਤ ਹੋਣ ਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਪਰਿਵਾਰ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮੂਹ ਵਪਾਰੀ ਵਰਗ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਨਛੱਤਰ ਸਿੰਘ ਭਰੀ ਐਮ ਡੀ ਸਟੈਡਰਡ ਕਾਰਪੋਰੇਸ਼ਨ ਇੰਡੀਆ ਲਿਮ. , ਬਲਵਿੰਦਰ ਸਿੰਘ ਐਮ ਡੀ ਸਟੈਡਰਡ ਕੰਬਾਇਨ, ਜੋਗਿੰਦਰ ਸਿੰਘ ਭਰੀ, ਬਲਦੇਵ ਸਿੰਘ ਭਰੀ ਐਮ ਡੀ ਸੁਪਰ ਸਟੈਂਡਰਡ ਕੰਬਾਇਨ, ਜਗਜੀਤ ਸਿੰਘ ਐਮ ਡੀ ਪਨੇਸਰ ਕੰਬਾਇਨ, ਜਗਮੀਤ ਸਿੰਘ ਐਮ ਡੀ ਪਨੇਸਰ ਕੰਬਾਇਨ, ਗੁਰਮੇਲ ਸਿੰਘ ਭਰੀ ਨੈਸ਼ਨਲ ਹੋਟਲ, ਜਗਤਾਰ ਸਿੰਘ ਭਰੀ ਬਲਕਾਰ ਕੰਬਾਇਨ, ਬਲਕਾਰ ਸਿੰਘ ਭਰੀ, ਬੰਧਨਤੋੜ ਸਿੰਘ ਚੇਅਰਮੈਨ ਐਂਟੀ ਨਾਰਕੋਟੈਕ ਸੈਲ ਜਿਲ੍ਹਾ ਬਰਨਾਲਾ, ਹਰਦੇਵ ਸਿੰਘ ਕਾਲਾ ਸਾਬਕਾ ਸਰਪੰਚ,ਮਨਜੀਤ ਕੌਰ ਭਰੀ,ਸਮੂਹ ਪੱਤਰਕਾਰ ਭਾਈਚਾਰਾ ਆਦਿ ਸਮੇਤ ਹੋਰ ਪਿੰਡ ਵਾਸੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!