3.1 C
United Kingdom
Sunday, March 8, 2026

More

    ਡੀ ਜੀ ਪੀ ਪੰਜਾਬ ਵੱਲੋਂ ਬਰਨਾਲਾ ਜ਼ਿਲ੍ਹਾ ਦੇ ਤਿੰਨ ਮੁਲਾਜ਼ਮ ਸਨਮਾਨਿਤ

    ਬਰਨਾਲਾ (ਰਾਜਿੰਦਰ, ਭੁਪਿੰਦਰ, ਲਿਆਕਤ)

    ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪੁਲਿਸ ਦੇ 108 ਜਵਾਨਾਂ ਨੂੰ ਕਰੋਨਾ ਦੌਰਾਨ ਵਧੀਆ ਡਿਊਟੀ ਨਿਭਾਉਣ ਬਦਲੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਵਿੱਚ ਬਰਨਾਲਾ ਜ਼ਿਲ੍ਹਾ ਦੇ ਤਿੰਨ ਮੁਲਾਜ਼ਮਾਂ ਨੂੰ ਡੀ ਜੀ ਪੀ ਡਿਸਕ ਲਈ ਗਈ। ਐਸ ਪੀ ਐਚ ਬਰਨਾਲਾ ਗੁਰਦੀਪ ਸਿੰਘ ਵੱਲੋਂ asi ਜਗਪਾਲ ਸਿੰਘ, ਹੌਲਦਾਰ ਰਾਜਿੰਦਰ ਸਿੰਘ, ਹੌਲਦਾਰ ਸੁਖਚੈਨ ਸਿੰਘ ਨੂੰ ਡੀ ਜੀ ਪੀ ਡਿਸਕ ਲਾਈ ਗਈ। ਇਸ ਸਮੇਂ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਐਸ ਪੀ ਐਚ ਗੁਰਦੀਪ ਸਿੰਘ ਨੇ ਕਿਹਾ ਕਿ ਬਰਨਾਲਾ ਜ਼ਿਲ੍ਹਾ ਦੇ ਮੁਲਾਜ਼ਮਾਂ ਨੂੰ ਸਨਮਾਨ ਮਿਲਣਾ ਸਮੁੱਚੇ ਜ਼ਿਲ੍ਹੇ ਦੇ ਮੁਲਾਜ਼ਮਾਂ ਦਾ ਸਨਮਾਨ ਹੈ। ਇਸ ਸਮੇਂ ਰੀਡਰ ਗੁਰਮੀਤ ਸਿੰਘ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!